ਮਾਨਸਾ (ਜੱਸਲ) : ਪਿੰਡ ਖਿਆਲਾ ਕਲਾਂ ’ਚ ਉਸ ਵਕਤ ਸੋਗ ਦੀ ਲਹਿਰ ਫੈਲ ਗਈ ਜਦੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਕਾਰਨ ਜੂਝ ਰਹੀ ਮਜ਼ਦੂਰ ਔਰਤ ਹਰਬੰਸ ਕੌਰ ਪਤਨੀ ਬਲਦੇਵ ਸਿੰਘ ਉਮਰ (65) ਸਾਲ ਦੀ ਮੌਤ ਹੋ ਗਈ। ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਇਸ ਔਰਤ ਦੇ ਨੌਜਵਾਨ ਪੁੱਤਰ ਰਣਜੀਤ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ। ਹਾਲੇ ਉਸਦਾ ਸਿਵਾ ਠੰਡਾ ਵੀ ਨਹੀਂ ਹੋਇਆ ਕਿ ਉਸਦੀ ਮਾਂ ਜਿਸਦੇ ਲਗਾਤਾਰ ਮਹਿੰਗੇ ਇਲਾਜ ਕਰਵਾਉਣ ਕਾਰਨ ਪਰਿਵਾਰ ਕਰਜ਼ੇ ਦੇ ਹੇਠ ਆ ਚੁੱਕਾ ਹੈ, ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਹੜਤਾਲ ਨੂੰ ਲੈ ਕੇ ਲਿਆ ਗਿਆ ਇਹ ਫ਼ੈਸਲਾ
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਜੀਤ ਸਿੰਘ ਦਾ ਬਾਪ ਵੀ ਕੈਂਸਰ ਨਾਲ ਜੂਝ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪਣੇ ਮਾਣਮੱਤੇ ਸੱਭਿਆਚਾਰ ਅਤੇ ਸਿਹਤਮੰਦ ਖਾਣੇ ਲਈ ਮਸ਼ਹੂਰ ਪੰਜਾਬ ਦੇ ਮਾਲਵਾ ਖਿੱਤੇ ਦੇ ਲੋਕ ਵੱਡੀ ਗਿਣਤੀ ’ਚ ਅੱਜ ਕੈਂਸਰ ਦੀ ਨਾ ਮੁਰਾਦ ਬੀਮਾਰੀ ਨਾਲ ਜੂਝ ਰਹੇ ਹਨ, ਜਿਸਦਾ ਮੁੱਖ ਕਾਰਨ ਇੱਥੋਂ ਦੇ ਪੌਣ ਪਾਣੀ ’ਚ ਜ਼ਹਿਰਾਂ ਦੀ ਭਰਮਾਰ ਹੈ। ਪੀਣਯੋਗ ਪਾਣੀ ਦੇ ਉੱਚੇਚੇ ਪ੍ਰਬੰਧ ਨਾ ਹੋਣ ਕਾਰਨ ਲੋਕ ਬੀਮਾਰੀਆਂ ਦੀ ਲਪੇਟ ’ਚ ਆ ਚੁੱਕੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੈਂਸਰ ਪੀੜਤਾਂ ਦਾ ਇਲਾਜ ਬਿਲਕੁਲ ਮੁਫ਼ਤ ਹੋਣਾ ਚਾਹੀਦਾ ਹੈ ਅਤੇ ਇਸ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਇਹ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਗੱਭਰੂ ਦੀਆਂ ਨਿਊਜ਼ੀਲੈਂਡ ਤੱਕ ਗੱਲਾਂ, ਹਾਸਲ ਕੀਤੀ ਵੱਡੀ ਪ੍ਰਾਪਤੀ
NEXT STORY