ਬਟਾਲਾ, (ਸੈਂਡੀ)- ਬੀਤੇ ਦਿਨੀਂ ਕਲਯੁੱਗੀ ਪੁੱਤਰਾਂ ਵੱਲੋਂ ਮਾਂ ਅਤੇ ਭੈਣ ਦੀ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਬਸ਼ੀਰਾ ਪਤਨੀ ਅਮਾਨਤ ਵਾਸੀ ਦਬੁਰਜੀ ਨੇ ਦੱਸਿਆ ਕਿ ਮੇਰਾ ਪਤੀ ਬਿਜਲੀ ਬੋਰਡ 'ਚ ਨੌਕਰੀ ਕਰਦਾ ਸੀ, ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਮੈਨੂੰ ਜੋ ਪਤੀ ਦੀ ਪੈਨਸ਼ਨ ਦੇ ਪੈਸੇ ਮਿਲਦੇ ਹਨ। ਉਸ ਨਾਲ ਮੈਂ ਆਪਣਾ ਗੁਜ਼ਾਰਾ ਕਰਦੀ ਹਾਂ ਅਤੇ ਪੈਸਿਆਂ ਨੂੰ ਲੈ ਕੇ ਮੇਰੇ ਪੁੱਤਰ ਮੇਰੇ ਨਾਲ ਲੜਾਈ-ਝਗੜਾ ਕਰਦੇ ਹਨ ਅਤੇ ਮੇਰੀ ਮੰਦਬੁੱਧੀ ਧੀ ਦੀ ਵੀ ਕੁੱਟਮਾਰ ਕਰਦੇ ਹਨ। ਪੀੜਤ ਮਾਂ ਨੇ ਦੱਸਿਆ ਕਿ ਬੀਤੇ ਕੱਲ ਵੀ ਮੇਰੇ ਪੁੱਤਰਾਂ ਨੇ ਮੇਰੀ ਅਤੇ ਮੇਰੀ ਲੜਕੀ ਦੀ ਮਾਰਕੁੱਟਾਈ ਕੀਤੀ ਅਤੇ ਸਾਨੂੰ ਜ਼ਖ਼ਮੀ ਕਰ ਦਿੱਤਾ। ਪੀੜਤ ਔਰਤ ਨੇ ਐੱਸ. ਐੱਸ. ਪੀ. ਬਟਾਲਾ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਾਨੂੰ ਇਨਸਾਫ ਦਵਾਇਆ ਜਾਵੇ।
ਰਾਹਗੀਰਾਂ ਦਾ ਮੂੰਹ ਚਿੜਾ ਰਿਹਾ ਹੈ ਮੁੱਖ ਰਸਤੇ ਵਿਚ ਖੜ੍ਹਾ ਗੰਦਾ ਪਾਣੀ
NEXT STORY