ਜਲੰਧਰ(ਸੋਨੂੰ)— ਜਲੰਧਰ ਦਿਹਾਤੀ ਪੁਲਸ ਨੇ ਮਾਂ-ਬੇਟੇ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਰੰਗੇ ਹੱਥੀਂ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਹਾਂ ਨੂੰ ਗੋਰਾਇਆ ਠਾਣੇ ਦੀ ਪੁਲਸ ਨੇ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ। ਪੁਲਸ ਨੇ ਇਨ੍ਹਾਂ ਦੇ ਕੋਲੋਂ 150 ਗ੍ਰਾਮ ਹੈਰੋਇਨ, 300 ਅਮਰੀਤੀ ਡਾਲਰ, 5 ਲੱਖ ਭਾਰਤੀ ਕਰੰਸੀ, ਜਿਨ੍ਹਾਂ 'ਚੋਂ 26000 ਪੁਰਾਣੀ ਕਰੰਸੀ ਅਤੇ 120 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਪੁਲਸ ਮੁਤਾਬਕ ਬੇਟੇ ਲਵਪ੍ਰੀਤ 'ਤੇ ਪਹਿਲਾਂ ਤੋਂ ਹੀ ਤਿੰਨ ਮਾਮਲੇ ਅਤੇ ਮਾਂ ਅਮਨਪ੍ਰੀਤ ਕੌਰ ਖਿਲਾਫ ਇਕ ਮਾਮਲਾ ਦਰਜ ਹੈ। ਮਿਲੀ ਜਾਣਕਾਰੀ ਮੁਤਾਬਕ ਮਾਂ-ਬੇਟੇ ਨੂੰ ਕਾਰ ਸਮੇਤ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਹੈਰੋਇਨ ਸਮੇਤ ਤਸਕਰੀ ਦੀ ਕਮਾਈ ਦੇ ਗਹਿਣੇ ਅਤੇ ਨਕਦੀ, ਡਾਲਰ ਵੀ ਬਰਾਮਦ ਕੀਤੇ ਗਏ। ਪੁਲਸ ਨੇ ਦੋਹਾਂ ਖਿਲਾਫ ਐੱਨ.ਡੀ. ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਇਹ ਲੋਕ ਦਿੱਲੀ ਤੋਂ ਨਸ਼ੇ ਦਾ ਸਾਮਾਨ ਲਿਆ ਕੇ ਪੰਜਾਬ 'ਚ ਵੇਚ ਦਿੰਦੇ ਸਨ। ਦੋਸ਼ੀ ਦਾ ਪਿਤਾ ਵੀ ਨਸ਼ੇ ਦੇ ਮਾਮਲੇ 'ਚ ਜੇਲ ਜਾ ਚੁੱਕਿਆ ਹੈ ਅਤੇ ਚਾਚਾ ਵੀ ਇਸੇ ਧੰਦੇ 'ਚ ਹੈ।
ਸ਼ਮਸ਼ਾਨ ਘਾਟ ਦੀ ਜ਼ਮੀਨ ਤੇ ਬਣੀਆਂ ਮੜ੍ਹੀਆਂ ਤੇ ਮਿੱਟੀ ਪਾ ਕੇ ਕਬਜ਼ਾ ਕਰਨ ਦਾ ਦੋਸ਼ (ਤਸਵੀਰਾਂ)
NEXT STORY