ਅਬੋਹਰ (ਸੁਨੀਲ) : ਸਥਾਨਕ ਮਾਡਲ ਟਾਊਨ ਦੀ ਰਹਿਣ ਵਾਲੀ 50 ਸਾਲਾ ਔਰਤ ਗੁਰਜੀਤ ਕੌਰ ਦੀ ਉਸਦੇ ਪੁੱਤਰਾਂ ਵਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਮਾਮਲੇ ’ਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਉਸਦੇ ਪੁੱਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੂੰ ਉਨ੍ਹਾਂ ਨਹੀਂ ਬਲਕਿ ਉਨ੍ਹਾਂ ਦੀ ਮਾਂ ਨੇ ਆਪਣੀ ਨੂੰਹ ਨੂੰ ਘਰੇਲੂ ਝੱਗੜੇ ਦੇ ਚੱਲਦੇ ਕੁੱਟਦੇ ਹੋਏ ਦੁਰਵਿਵਹਾਰ ਕੀਤਾ ਅਤੇ ਖੁਦ ਹਸਪਤਾਲ ਵਿਚ ਦਾਖਲ ਹੋ ਗਈ। ਮਹਿਲਾ ਦੇ ਪੁੱਤਰਾਂ ਨੇ ਆਪਣੀਆਂ ਮਾਸੀਆਂ ਅਤੇ ਉਨ੍ਹਾਂ ਦੀ ਜਾਇਦਾਦ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਕਥਿਤ ਦੋਸ਼ ਵੀ ਲਾਏ ਹਨ।
ਮਾਡਲ ਟਾਊਨ ਦੇ ਵਸਨੀਕ ਮੰਗਲ ਸਿੰਘ ਅਤੇ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਮੀਨ ਦਾ ਤੀਜਾ ਹਿੱਸਾ ਆਪਣੀ ਮਾਤਾ ਨੂੰ ਦਿੱਤਾ ਹੋਇਆ ਹੈ ਅਤੇ 20 ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਵੀ ਦਿੰਦੇ ਹਨ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਉਸ ਦੀਆਂ ਮਾਸੀਆਂ ਦੀ ਨਜ਼ਰ ਉਨ੍ਹਾਂ ਦੀ ਜਾਇਦਾਦ ਤੇ ਹੈ ਜਿਹੜੀ ਉਸ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਉਸ ਦੀ ਮਾਂ ਵੀ ਆਪਣੀਆਂ ਭੈਣਾਂ ਦਾ ਸਾਥ ਦੇ ਰਹੀ ਹੈ। ਮੰਗਲ ਸਿੰਘ ਨੇ ਕਥਿਤ ਦੋਸ਼ ਲਾਇਆ ਕਿ ਉਸ ਦੀ ਮਾਂ ਨਹੀਂ ਚਾਹੁੰਦੀ ਕਿ ਉਸਦਾ ਘਰ ਵੱਸ ਜਾਵੇ, ਇਸੇ ਕਰਕੇ ਉਸ ਦੇ ਦੋ ਵਿਆਹ ਟੁੱਟ ਚੁੱਕੇ ਹਨ ਅਤੇ ਹੁਣ ਉਸ ਦੀ ਤੀਜੀ ਵਾਰ ਕੋਰਟ ਮੈਰਿਜ ਹੋਈ ਹੈ। ਜਿਸ ਦੇ ਕਾਗਜ਼ਾਂ ’ਤੇ ਉਸ ਦੀ ਮਾਂ ਦੇ ਦਸਤਖਤ ਵੀ ਹਨ ਪਰ ਹੁਣ ਉਸ ਦੀ ਮਾਂ ਉਸਦੀ ਪਤਨੀ ਡਿੰਪਲ ਤੋਂ ਨਾਰਾਜ਼ ਹੈ। ਇਸੇ ਰੰਜਿਸ਼ ਦੇ ਚੱਲਦੇ ਬੀਤੇ ਦਿਨੀਂ ਉਸਦੀ ਮਾਂ ਉਸਦੀ ਪਤਨੀ ਦੇ ਕਮਰੇ ਵਿਚ ਆਈ ਅਤੇ ਉਸ ਨਾਲ ਦੁਰਵਿਵਹਾਰ ਕਰਦੇ ਹੋਏ ਉਸਨੂੰ ਖਿੱਚ ਕੇ ਹੇਠਾਂ ਲੈ ਆਈ ਅਤੇ ਕੁੱਟਮਾਰ ਕੀਤੀ। ਇਸ ਦੀ ਵੀਡੀਓ ਵੀ ਸੀਸੀਟੀਵੀ ਵਿੱਚ ਕੈਦ ਹੈ।
ਮੰਗਲ ਸਿੰਘ ਨੇ ਦੱਸਿਆ ਕਿ ਇਹ ਘਰ ਉਸ ਦੀ ਮਾਤਾ ਦੇ ਨਾਂ ’ਤੇ ਹੈ ਜਿਸ ’ਤੇ ਉਨ੍ਹਾਂ ਨੇ ਵਿਦੇਸ਼ ਜਾਣ ਲਈ ਕਰੀਬ 70 ਲੱਖ ਦਾ ਲੋਨ ਲਿਆ ਸੀ, ਜਿਸ ਦੀ ਕਿਸ਼ਤ ਵੀ ਕਰੀਬ 70 ਹਜ਼ਾਰ ਰੁਪਏ ਬਣਦੀ ਹੈ ਪਰ ਉਸ ਦੀ ਮਾਂ ਇਸ ਘਰ ਨੂੰ ਵੇਚਣਾ ਚਾਹੁੰਦੀ ਹੈ ਅਤੇ ਪੈਸਾ ਆਪਣੀਆਂ ਭੈਣਾਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਬਾਅਦ ਉਨ੍ਹਾਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ, ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ, ਕਪੂਰਥਲਾ ਦਾ ਸੈਰ ਸਪਾਟਾ ਮਾਸਟਰ ਪਲਾਨ ਮਨਜ਼ੂਰ, ਲਗਭਗ 100 ਕਰੋੜ ਰੁਪਏ ਹੋਣਗੇ ਖ਼ਰਚ
NEXT STORY