ਈਸੜੂ (ਬੈਨੀਪਾਲ) : ਕਾਤਲ ਸੱਸ ਨੇ ਨੂੰਹ ਦਾ ਕਤਲ ਕਰਵਾ ਕੇ ਉਸ ਦੀ ਲਾਸ਼ ਨੂੰ ਜ਼ਮੀਨ 'ਚ ਦੱਬ ਦਿੱਤਾ ਪਰ ਇਸ ਤੋਂ ਬਾਅਦ ਉਸ ਦੇ ਪਿੰਜਰ ਨਾਲ ਜੋ ਕੀਤਾ, ਉਸ ਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ। ਇਸ ਕੇਸ ਸਬੰਧੀ ਪੁਲਸ ਜ਼ਿਲ੍ਹਾ ਖੰਨਾ ਦੇ ਮੁਖੀ ਹਰਪ੍ਰੀਤ ਸਿੰਘ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 15 ਜੂਨ, 2020 ਨੂੰ ਪਾਲ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਡੈਹਰ ਥਾਣਾ ਚਮਕੌਰ ਸਾਹਿਬ ਦੇ ਬਿਆਨਾਂ ’ਤੇ ਸਤਿੰਦਰ ਸਿੰਘ ਉਰਫ ਬੱਬੂ ਪੁੱਤਰ ਕੇਹਰ ਸਿੰਘ ਵਾਸੀ ਸਿੱਲ ਥਾਣਾ ਘਡ਼ੂੰਆਂ ਖਿਲਾਫ਼ ਥਾਣਾ ਸਦਰ ਖੰਨਾ ’ਚ ਮੁਕੱਦਮਾ ਦਰਜ ਹੋਇਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ਸਿਪਾਹੀ ਦੀ ਖੂਨ ਨਾਲ ਲੱਥਪਥ ਮਿਲੀ ਲਾਸ਼
ਸ਼ਿਕਾਇਤ ਕਰਤਾ ਪਾਲ ਸਿੰਘ ਦੀ ਲੜਕੀ ਗੁਰਮੀਤ ਕੌਰ ਜੋ ਪਿੰਡ ਰੋਹਣੋਂ ਖੁਰਦ ਵਿਖੇ ਗੁਰਜੀਤ ਸਿੰਘ ਨਾਲ ਵਿਆਹੀ ਹੋਈ ਸੀ। ਗੁਰਜੀਤ ਸਿੰਘ ਦੇ ਵਿਦੇਸ਼ ਜਾਣ ਪਿੱਛੋਂ ਉਹ ਆਪਣੀ ਸੱਸ ਬਲਜੀਤ ਕੌਰ ਨਾਲ ਰਹਿ ਰਹੀ ਸੀ। ਸੱਸ ਮੁਤਾਬਕ ਗੁਰਮੀਤ ਕੌਰ ਆਪਣੇ ਲੜਕੇ ਨੂੰ ਉਸ ਕੋਲ ਛੱਡ 10 ਦਸੰਬਰ, 2017 ਨੂੰ ਸਤਿੰਦਰ ਸਿੰਘ ਉਰਫ ਬੱਬੂ ਨਾਲ ਤੜਕਸਾਰ ਚਲੀ ਗਈ ਸੀ, ਜੋ ਵਾਪਸ ਨਹੀਂ ਆਈ, ਜਿਸ ਤਹਿਤ ਸਤਿੰਦਰ ਸਿੰਘ ਉਰਫ ਬੱਬੂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਥਾਣਾ ਸਦਰ ਦੇ ਮੁੱਖ ਅਫ਼ਸਰ ਜਸਪਾਲ ਸਿੰਘ ਧਾਲੀਵਾਲ ਅਤੇ ਚੌਂਕੀ ਇੰਚਾਰਜ ਈਸੜੂ ਬਲਵੀਰ ਸਿੰਘ ਨੂੰ ਤਫ਼ਤੀਸ਼ ਦੌਰਾਨ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਤਫ਼ਤੀਸ਼ ਦੌਰਾਨ ਕਸ਼ਮੀਰ ਸਿੰਘ ਉਰਫ ਕੁੱਕੂ ਵਾਸੀ ਮੁੱਲਾਂਪੁਰ ਖੁਰਦ ਥਾਣਾ ਸਰਹਿੰਦ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਲਜੀਤ ਕੌਰ ਨੂੰ ਆਪਣੀ ਨੂੰਹ ਗੁਰਮੀਤ ਕੌਰ ਦੇ ਚਾਲ-ਚਲਣ 'ਤੇ ਸ਼ੱਕ ਸੀ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਦੀ ਸੀ।
ਇਹ ਵੀ ਪੜ੍ਹੋ : ਸ਼ਰਮਨਾਕ : ਆਸ਼ਕ ਨਾਲ ਮਿਲੀ ਕਲਯੁਗੀ ਮਾਂ ਨੇ ਅੱਲ੍ਹੜ ਧੀ ਨਾਲ ਖੇਡਿਆ ਵੱਡਾ ਖੇਡ, ਆਪੇ ਤੋਂ ਬਾਹਰ ਹੋਇਆ ਪਿਤਾ
ਰੋਕਣ ’ਤੇ ਉਸ ਦੀ ਕੁੱਟਮਾਰ ਕਰਦੀ ਸੀ। ਬਲਜੀਤ ਕੌਰ ਨੇ ਉਸ ਨਾਲ ਇਕ ਲੱਖ ਰੁਪਏ ’ਚ ਨੂੰਹ ਨੂੰ ਟਿਕਾਣੇ ਲਾਉਣ ਦੀ ਗੱਲ ਮੁਕਾ ਲਈ ਅਤੇ 10 ਦਸੰਬਰ, 2017 ਦੀ ਦਰਮਿਆਨੀ ਰਾਤ ਨੂੰ ਬਲਜੀਤ ਕੌਰ ਨੇ ਆਪਣੀ ਨੂੰਹ ਗੁਰਮੀਤ ਕੌਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਲਾ ਦਿੱਤਾ। ਕਸ਼ਮੀਰ ਸਿੰਘ ਨੇ ਬਲਜੀਤ ਕੌਰ ਨਾਲ ਮਿਲ ਕੇ ਗੁਰਮੀਤ ਕੌਰ ਦਾ ਸੁੱਤੀ ਪਈ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਵਿਹੜੇ ਦੇ ਪਿੱਛੇ ਜ਼ਮੀਨ ’ਚ ਟੋਆ ਪੁੱਟ ਕੇ ਦੱਬ ਦਿੱਤਾ।
ਇਹ ਵੀ ਪੜ੍ਹੋ : ਸਹੁਰਿਆਂ ਨੇ ਘਰ ਵੜ ਕੇ ਜਵਾਈ ਦਾ ਚਾੜ੍ਹਿਆ ਕੁਟਾਪਾ, CCTV 'ਚ ਕੈਦ ਹੋਈ ਵਾਰਦਾਤ
ਫਿਰ ਕਸ਼ਮੀਰ ਸਿੰਘ ਅਤੇ ਬਲਜੀਤ ਕੌਰ ਨੇ 11 ਮਹੀਨੇ ਬਾਅਦ ਲਾਸ਼ ਦੇ ਪਿੰਜ਼ਰ ਨੂੰ ਬਾਹਰ ਕੱਢ ਕੇ ਪਹਿਲਾਂ ਉਸ ਨੂੰ ਸਾੜਿਆ ਅਤੇ ਫਿਰ ਉਸ ਦੇ ਬਰੀਕ-ਬਰੀਕ ਟੁਕੜੇ ਕਰਕੇ ਉਨ੍ਹਾਂ ਟੁਕੜਿਆਂ ਨੂੰ ਖੂਹ 'ਚ ਸੁੱਟ ਦਿੱਤਾ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਜੋ ਮੁਕੱਦਮਾਂ ਨੰਬਰ 101 ਸਤਿੰਦਰ ਸਿੰਘ ਉਰਫ ਬੱਬੂ ਖਿਲਾਫ਼ ਦਰਜ ਕੀਤਾ ਸੀ, ਨੂੰ ਬੇਕਸੂਰ ਕਰਾਰ ਦਿੱਤਾ ਗਿਆ ਅਤੇ ਬਲਜੀਤ ਕੌਰ ਪਤਨੀ ਲੇਟ ਜਰਨੈਲ ਸਿੰਘ ਵਾਸੀ ਰੋਹਣੋਂ ਖੁਰਦ ਅਤੇ ਕਸ਼ਮੀਰ ਸਿੰਘ ਉਰਫ ਕੁੱਕੂ ਵਾਸੀ ਮੁੱਲਾਂਪੁਰ ਨੂੰ ਨਾਮਜ਼ਦ ਕਰ ਕੇ 31 ਜੁਲਾਈ, 2020 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਖੂਹ ’ਚ ਸੁੱਟੀਆਂ ਹੱਡੀਆਂ, ਕਹੀ, ਟੋਪੀ ਅਤੇ ਸ਼ਾਲ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।
ਝਬਾਲ 'ਚ ਮਾਮੂਲੀ ਝਗੜੇ ਨੂੰ ਲੈ ਕੇ ਦਿਨ-ਦਿਹਾੜੇ ਨੌਜਵਾਨ ਦਾ ਕਤਲ
NEXT STORY