ਖੰਨਾ (ਵਿਪਨ): ਖੰਨਾ ਦੇ ਲਲਹੇੜੀ ਰੋਡ ਫ਼ਲਾਈਓਵਰ 'ਤੇ ਵਾਪਰੇ ਦਰਦਨਾਕ ਹਾਦਸੇ ਵਿਚ 34 ਸਾਲਾ ਔਰਤ ਦੀ ਮੌਤ ਹੋ ਗਈ। ਉਹ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਘਰ ਵਾਪਸ ਆ ਰਹੀ ਸੀ ਕਿ ਰਾਹ ਵਿਚ ਇਹ ਅਣਹੋਣੀ ਵਾਪਰ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਜਾਣਕਾਰੀ ਮੁਤਾਬਕ ਸਕੂਲ ਤੋਂ ਪਰਤਦਿਆਂ ਰਾਹ ਵਿਚ ਫ਼ਲਾਈਓਵਰ 'ਤੇ ਤੇਜ਼ ਰਫ਼ਤਾਰ ਵਾਹਨ ਨੇ ਮਹਿਲਾ ਦੀ ਸਕੂਟਰੀ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮਹਿਲਾ ਸਿਰ ਭਾਰ ਸੜਕ 'ਤੇ ਡਿੱਗ ਗਈ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1100-1100 ਰੁਪਏ!
ਮ੍ਰਿਤਕਾ ਦੀ ਸੱਸ ਬਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਪੋਤਰੇ ਨੂੰ ਸਕੂਲ ਛੱਡਣ ਗਈ ਸੀ। ਜਦੋਂ ਉਹ ਉਸ ਨੂੰ ਸਕੂਲ ਛੱਡ ਕੇ ਘਰ ਵਾਪਸ ਆ ਰਹੀ ਸੀ ਤਾਂ ਰਾਹ ਵਿਚ ਉਸ ਦੀ ਸਕੂਟਰੀ ਨੂੰ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਗੁਆਂਢੀ ਗੌਰਵ ਸ਼ਾਹੀ ਨੇ ਦੱਸਿਆ ਕਿ ਪੁਲ਼ 'ਤੇ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਨਾਲ ਮਹਿਲਾ ਦੀ ਮੌਤ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਕਸੀਕੋ ਦੀ ਕੰਧ ਟੱਪਦੇ ਹੀ ਗ੍ਰਿਫ਼ਤਾਰ ਹੋਇਆ ਪੰਜਾਬੀ ਮੁੰਡਾ, 40 ਲੱਖ ਕਰਜ਼ਾ ਚੁੱਕ ਡੰਕੀ ਲਾ ਪੁੱਜਾ ਸੀ ਅਮਰੀਕਾ
NEXT STORY