ਫ਼ਰੀਦਕੋਟ : ਬੀਤੀ ਰਾਤ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ ਭਾਰਤੀਆਂ 'ਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੱਗੇਆਣਾ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ। ਗੁਰਪ੍ਰੀਤ ਵੀ ਆਪਣੇ ਘਰ ਦੇ ਮਾੜੇ ਹਾਲਾਤ ਤੋਂ ਤੰਗ ਆ ਕੇ ਏਜੰਟ ਨੂੰ 40 ਲੱਖ ਰੁਪਏ ਦੇ ਕੇ ਅਮਰੀਕਾ ਗਿਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਲਾਲਚੀ ਏਜੰਟ ਨੇ ਉਸ ਨੂੰ ਲੁੱਟ ਲਿਆ ਹੈ। ਕਰੀਬ ਸਾਢੇ 5 ਮਹੀਨਿਆਂ ਦੇ ਅਣਸੁਖਾਵੇਂ ਸਫ਼ਰ ਤੋਂ ਬਾਅਦ ਜਦੋਂ ਗੁਰਪ੍ਰੀਤ ਨੇ ਮੈਕਸੀਕੋ ਵਾਲੀ ਕੰਧ ਹਾਲੇ ਟੱਪੀ ਹੀ ਸੀ ਕਿ ਅਮਰੀਕੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੇੜੀਆਂ 'ਚ ਜਕੜ ਕੇ ਦੇਰ ਰਾਤ ਵਾਪਸ ਭਾਰਤ ਭੇਜ ਦਿੱਤਾ।
ਇਹ ਵੀ ਪੜ੍ਹੋ : ਰਾਤੋ-ਰਾਤ ਡਾਕਟਰ ਦੀ ਚਮਕੀ ਕਿਸਮਤ, ਨਿਕਲ ਗਈ 10 ਲੱਖ ਦੀ ਲਾਟਰੀ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 12ਵੀਂ ਤੋਂ ਬਾਅਦ ਆਈ. ਟੀ. ਆਈ. ਪਾਸ ਕੀਤੀ ਅਤੇ ਕੁੱਝ ਸਮਾਂ ਨੌਕਰੀ ਦੀ ਭਾਲ ਕੀਤੀ ਪਰ ਨੌਕਰੀ ਨਾ ਮਿਲੀ। ਉਸ ਨੇ ਪਿੰਡ 'ਚ ਹੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਧੰਦੇ ਨੂੰ ਲੰਪੀ ਸਕਿੱਨ ਬੀਮਾਰੀ ਨੇ ਨਿਗਲ ਲਿਆ ਅਤੇ ਉਸ ਦੇ ਕਰੀਬ 7 ਦੁਧਾਰੂ ਡੰਗਰ ਮਰ ਗਏ, ਬਾਕੀ ਬੀਮਾਰ ਹੋ ਗਏ। ਦੁਖ਼ੀ ਹੋ ਕੇ ਉਸ ਨੇ ਮਕਾਨ 'ਤੇ 20 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅਤੇ 20 ਲੱਖ ਰੁਪਏ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਮੰਗ ਕੇ ਇਕੱਠੇ ਕੀਤੇ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਲੋਕਾਂ ਨੂੰ ਹੋਣ ਜਾ ਰਿਹਾ ਵੱਡਾ ਫ਼ਾਇਦਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਫਿਰ 40 ਲੱਖ ਰੁਪਏ ਏਜੰਟ ਨੂੰ ਦਿੱਤੇ, ਜਿਸ ਨੇ ਇਕ ਨੰਬਰ 'ਚ ਉਸ ਨੂੰ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ। ਉਸ ਨੂੰ ਪਹਿਲਾਂ ਇਟਲੀ ਲਿਜਾਇਆ ਗਿਆ ਅਤੇ ਫਿਰ ਹੋਰ ਦੇਸ਼ਾਂ 'ਚੋਂ ਹੁੰਦਾ ਹੋਇਆ ਮੈਕਸੀਕੋ ਦੇ ਜੰਗਲਾਂ ਅਤੇ ਕਿਸ਼ਤੀ ਰਾਹੀਂ ਉਸ ਨੂੰ ਕਰੀਬ 5 ਮਹੀਨਿਆਂ ਬਾਅਦ ਮੈਕਸੀਕੋ ਦੀ ਕੰਧ ਟਪਾਈ ਗਈ। ਉਸ ਨੇ ਦੱਸਿਆ ਕਿ ਕੰਧ ਟੱਪਦਿਆਂ ਹੀ ਅਮਰੀਕਾ ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਰੀਬ 15 ਦਿਨਾਂ ਬਾਅਦ ਦੇਰ ਰਾਤ ਵਾਪਸ ਭਾਰਤ ਭੇਜ ਦਿੱਤਾ। ਗੁਰਪ੍ਰੀਤ ਨੇ ਦੱਸਿਆ ਕਿ ਏਜੰਟ ਨੇ ਕਈ ਦਿਨ ਉਨ੍ਹਾਂ ਨੂੰ ਭੁੱਖੇ ਰੱਖਿਆ ਅਤੇ ਜੰਗਲਾਂ 'ਚ ਪੈਦਲ ਤੋਰਿਆ। ਏਜੰਟ ਨੇ ਕਿਹਾ ਸੀ ਕਿ ਉਹ ਇਕ ਨੰਬਰ 'ਚ ਉਸ ਦਾ ਅਮਰੀਕਾ 'ਚ ਵਰਕ ਪਰਮਿੱਟ ਲਗਵਾ ਦੇਵੇਗਾ ਅਤੇ 3 ਸਾਲਾਂ 'ਚ ਪੀ. ਆਰ. ਮਿਲ ਜਾਵੇਗੀ ਪਰ ਅਜਿਹਾ ਕੁੱਝ ਨਹੀਂ ਹੋਇਆ ਅਤੇ ਹੁਣ ਪਰਿਵਾਰ ਬੇਹੱਦ ਮਾੜੇ ਹਾਲਾਤ 'ਚੋਂ ਲੰਘ ਰਿਹਾ ਹੈ। ਫਿਲਹਾਲ ਪਰਿਵਾਰ ਵਲੋਂ ਸਰਕਾਰ ਨੂੰ ਇਨਸਾਫ਼ ਦੀ ਗੁਹਾਰ ਲਾਈ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਕਾਰਵਾਈ ਦੀ ਤਿਆਰੀ, ਅੱਜ ਤੋਂ ਸ਼ੁਰੂ ਹੋਵੇਗਾ ਟਰਾਂਸਪੋਰਟ ਵਿਭਾਗ ਦਾ ਐਕਸ਼ਨ
NEXT STORY