ਸੁਲਤਾਨਪੁਰ ਲੋਧੀ (ਧੀਰ) : ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਪੈਂਦੇ ਪਿੰਡ ਸਾਬੂਵਾਲ ਦੇ ਸ਼ਮਸ਼ਾਨਘਾਟ ਦੇ ਨੇੜੇ ਦੋ ਮੋਟਰ ਸਾਈਕਲਾਂ ਦੀ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਮੋਟਰਸਾਈਕਲ ਚਾਲਕ ਇਕ 67 ਸਾਲਾਂ ਕਿਸਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸ ਨੂੰ ਉਸਦੇ ਬੇਟੇ ਵਲੋਂ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਤਲਵੰਡੀ ਚੌਧਰੀਆਂ ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰਕੇ ਮੁਲਜ਼ਮ ਮੋਟਰਸਾਈਕਲ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਹਿਚਾਣ ਅਜੀਤ ਸਿੰਘ (67) ਨਿਵਾਸੀ ਪਿੰਡ ਸਾਬੂਵਾਲ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਦੇ ਬੇਟੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਮੋਟਰਸਾਈਕਲ ਨੰਬਰ ਪੀਬੀ09-ਐੱਲ-1742 'ਤੇ ਸਵਾਰ ਹੋ ਕੇ ਖੇਤ ਵਿਚ ਟਿਊਬਵੈਲ ਵੱਲ ਜਾ ਰਿਹਾ ਸੀ ਜਦੋਂ ਉਹ ਸਾਬੂਵਾਲ ਮੋੜ ਸ਼ਮਸ਼ਾਨਘਾਟ ਦੇ ਨੇੜੇ ਅੱਪੜਿਆ ਤਾਂ ਦੂਜੀ ਦਿਸ਼ਾ ਤੋਂ ਆ ਰਹੇ ਬਾਈਕ ਚਾਲਕ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬੀਰਾ ਸਿੰਘ ਨਿਵਾਸੀ ਪਿੰਡ ਜਾਤੀਕੇ ਢਿੱਲਵਾਂ ਕਪੂਰਥਲਾ ਜੋ ਮੋਟਰਸਾਈਕਲ ਨੰਬਰ ਪੀਬੀ09 -ਏਬੀ-9972 'ਤੇ ਪਿੰਡ ਦੂਲੋਵਾਲ ਵਲੋਂ ਆਇਆ ਅਤੇ ਉਸਦੇ ਪਿਤਾ ਜਿਸ ਪਾਸੇ ਵਲੋਂ ਜਾ ਰਹੇ ਸਨ ਉਸ ਵਿਚ ਆਕੇ ਟੱਕਰ ਮਾਰ ਦਿੱਤੀ । ਜਿਸ ਦੇ ਚੱਲਦੇ ਉਸਦਾ ਪਿਤਾ ਡਿੱਗ ਗਏ ਅਤੇ ਉਨ੍ਹਾਂ ਨੂੰ ਸਿਰ ਅਤੇ ਮੂੰਹ ਵਿਚ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਹ ਉਸਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲੈ ਗਿਆ ਅਤੇ ਉੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਤਲਵੰਡੀ ਚੌਧਰੀਆਂ ਦੇ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਮੋਟਰਸਾਈਕਲ ਚਾਲਕ ਦੇ ਖਿਲਾਫ ਲਾਪਰਵਾਹੀ ਨਾਲ ਮੋਟਰਸਾਈਕਲ ਚਲਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਬਰਨਾਲਾ ਜ਼ਿਲੇ ਦੇ 2 ਪਿੰਡਾਂ ਵਿਚ ਅੰਸ਼ਕ ਰੂਪ ’ਚ ਮਿਲੇ ਟਿੱਡੀ ਦਲ ਦੇ ਬਾਲਗ (ਤਸਵੀਰਾਂ)
NEXT STORY