ਬਰਨਾਲਾ (ਪੁਨੀਤ ਮਾਨ) - ਬਰਨਾਲਾ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਬਲਦੇਵ ਸਿੰਘ ਨੇ ਅੱਜ ਕਿਸਾਨਾਂ ਨੂੰ ਅਲਰਟ ਕਰਦਿਆ ਇਕ ਬਿਆਨ ਜਾਰੀ ਕੀਤਾ ਹੈ। ਜਾਰੀ ਕੀਤੇ ਗਏ ਇਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਦੋ ਪਿੰਡਾਂ ਪੱਖੋ ਕਲਾਂ ਅਤੇ ਕਾਹਨੇਕੇ ਵਿੱਚ ਅੰਸ਼ਕ ਰੂਪ ਟਿੱਡੀ ਦਲ ਦੇ ਗਿਣਤੀ ਦੇ ਬਾਲਗ ਮਿਲੇ ਹਨ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਬਾਲਗ ਮਿਲਣ ਨਾਲ ਭਾਵੇਂ ਫਿਲਹਾਲ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਪਰ ਕਿਸਾਨਾਂ ਨੂੰ ਇਸ ਸਬੰਧੀ ਚੌਕਸੀ ਰੱਖਣੀ ਚਾਹੀਦੀ ਹੈ।
ਇਸ ਦੌਰਾਨ ਜੇਕਰ ਕਿਸੇ ਵੀ ਕਿਸਾਨ ਨੂੰ ਕਿਸੇ ਦੇ ਖੇਤ ਵੀ ਵਿੱਚੋਂ ਟਿੱਡੀ ਦਲ ਦੇ ਸਬੂਤ ਮਿਲਦੇ ਹਨ ਤਾਂ ਉਹ ਉਸ ਦੇ ਸਬੰਧ ਵਿਚ ਤੁਰੰਤ ਸਬੰਧਤ ਖੇਤੀਬਾੜੀ ਅਧਿਕਾਰੀ ਨੂੰ ਜਾਣਕਾਰੀ ਦੇਣ। ਇਸ ਤੋਂ ਇਲਾਵਾਂ ਉਹ 98886-74820 ਨੰਬਰ ’ਤੇ ਵੀ ਇਸ ਦੀ ਸੂਚਨਾ ਦੇ ਸਕਦੇ ਹਨ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੀਤੇ ਦਿਨੀ ਪੰਜਾਬ ਵਿੱਚ ਟਿੱਡੀ ਦਲ ਦੇ ਆਉਣ ਸਬੰਧੀ ਅਲਰਟ ਜਾਰੀ ਕੀਤਾ ਗਿਆ ਸੀ ਪਰ ਹਵਾ ਦਾ ਰੁੱਖ ਬਦਲਣ ਕਰਕੇ ਫਿਲਹਾਲ ਖਤਰਾ ਟਲ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਬਚਾਅ ਕਾਰਜਾਂ ਲਈ ਪੂਰੀ ਤਿਆਰੀ ਕੀਤੀ ਗਈ ਹੈ।
ਕਣਕ ਉਤਪਾਦਨ ਦੇ ਮਾਮਲੇ 'ਚ ਪੰਜਾਬ ਨੂੰ ਪਛਾੜ ਮੋਹਰੀ ਸੂਬਾ ਬਣਿਆ ਮੱਧ ਪ੍ਰਦੇਸ਼ (ਵੀਡੀਓ)
NEXT STORY