ਬੋਹਾ (ਬਾਂਸਲ) : ਦੋਹਤੀ ਦੇ ਵਿਆਹ ’ਤੇ ਨਾਨਕਿਆਂ ਵੱਲੋਂ ਨਾਨਕਸ਼ੱਕ ’ਚ ਮੋਟਰਸਾਈਕਲ ਨਾ ਦੇਣ ਕਾਰਨ ਪਤੀ, ਸੱਸ ਅਤੇ ਜੇਠ ਵੱਲੋਂ ਤੰਗ ਪ੍ਰੇਸ਼ਾਨ ਕਰਨ ’ਤੇ ਮਾਂ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੋਹਾ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਮ੍ਰਿਤਕ ਦੇ ਭਰਾ ਸੱਤਪਾਲ ਸਿੰਘ ਨੇ ਦੱਸਿਆ ਕਿ ਬਾਗ ਵਿਹੜੇ ਦੀ ਰਹਿਣ ਵਾਲੀ ਉਸਦੀ ਭੈਣ ਕਰਮਜੀਤ ਕੌਰ ਦਾ ਵਿਆਹ 22 ਸਾਲ ਪਹਿਲਾਂ ਅਮਰੀਕ ਸਿੰਘ ਪੁੱਤਰ ਬਾਬੂ ਸਿੰਘ ਨਾਲ ਹੋਇਆ ਸੀ। ਇਸ ਦੌਰਾਨ ਮੇਰੀ ਭੈਣ ਨੇ ਆਪਣੀ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ।
ਵਿਆਹ ਦੌਰਾਨ ਅਮਰੀਕ ਸਿੰਘ ਵੱਲੋਂ ਸਾਡੇ ਤੋਂ ਨਾਨਕ ਸ਼ੱਕ ਵਿਚ ਮੋਟਰ ਸਾਇਕਲ ਦੀ ਮੰਗ ਕੀਤੀ ਸੀ ਪਰ ਨਾ ਦੇਣ ਕਾਰਨ ਅਕਸਰ ਹੀ ਉਸਦਾ ਪਤੀ, ਸੱਸ ਅਤੇ ਜੇਠ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ। ਇਸ ਤੋਂ ਤੰਗ ਆ ਕੇ ਮੇਰੀ ਭੈਣ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਬ-ਇੰਸਪੈਕਟਰ ਰਾਜਿੰਦਰਪਾਲ ਸਿੰਘ ਨੇ ਮ੍ਰਿਤਕ ਦੇ ਭਰਾ ਦੇ ਬਿਆਨ 'ਤੇ ਪਤੀ ਕਰਮਜੀਤ ਸਿੰਘ, ਜੇਠ ਗੁਰਮੀਤ ਸਿੰਘ ਅਤੇ ਸੱਸ ਜਸਵੰਤ ਕੌਰ ਖਿਲਾਫ ਧਾਰਾ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।
48 ਸਾਲਾ ਵਿਅਕਤੀ ਦਾ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY