ਲੁਧਿਆਣਾ (ਨਰਿੰਦਰ) : ਸਥਾਨਕ ਗੋਬਿੰਦ ਨਗਰ 'ਚ ਦੋਸਤਾਂ ਵਲੋਂ ਆਪਣੇ ਦੋਸਤ ਦਾ ਮੋਟਰਸਾਈਕਲ ਸਾੜ ਦਿੱਤਾ ਗਿਆ ਅਤੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ 2 ਦੋਸਤਾਂ ਹਰਗੁਰਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਨੂੰ ਵਿਆਜ 'ਤੇ 7,000 ਰੁਪਏ ਦੁਆਏ ਸਨ ਪਰ ਇਕ ਸਾਲ ਬੀਤਣ ਦੇ ਬਾਵਜੂਦ ਵੀ ਉਸ ਦੇ ਦੋਸਤਾਂ ਨੇ ਪੈਸੇ ਨਹੀਂ ਦਿੱਤੇ। ਇਸੇ ਗੱਲ ਨੂੰ ਲੈ ਕੇ ਪੀੜਤ ਵਿਅਕਤੀ ਦੀ ਦੋਸਤਾਂ ਨਾਲ ਤਕਰਾਰ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਇਸ ਤੋਂ ਬਾਅਦ ਪੀੜਤ ਦੇ ਦੋਸਤਾਂ ਨੇ ਉਸ ਦੇ ਮੋਟਰਾਈਕਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੀੜਤ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪੁਲਸ ਨੇ ਅਜੇ ਤੱਕ ਮਾਮਲਾ ਤੱਕ ਦਰਜ ਨਹੀਂ ਕੀਤਾ ਹੈ।
ਫੂਡ ਸਪਲਾਈ ਟੀਮ ਵਲੋਂ ਫਰਜ਼ੀ ਬਿਲਿੰਗ ਦੀ ਧੋਖਾਦੇਹੀ ਦਾ ਪਰਦਾਫਾਸ਼ : ਆਸ਼ੂ
NEXT STORY