ਲੁਧਿਆਣਾ (ਰਿਸ਼ੀ): ਰੰਜਿਸ਼ ਦੇ ਕਾਰਨ ਗੁਆਂਢੀ ਨੇ ਘਰ ਨੂੰ ਅੱਗ ਲਾਉਣ ਦੀ ਮਕਸਦ ਨਾਲ ਸੜਣ ਵਾਲੀ ਚੀਜ਼ ਸੁੱਟ ਦਿੱਤੀ। ਸਾਰੀ ਹਰਕਤ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਜਾਂਚ ਕਰਨ ਗਈ ਪੁਲਸ ਨੇ ਫੁਟੇਜ ਖੰਗਾਲੀ ਤਾਂ ਸੱਚ ਸਾਹਮਣੇ ਆਇਆ। ਇਸ ਮਗਰੋਂ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਜੀਸ਼ ਕੁਮਾਰ ਵਾਸੀ ਪਿੰਡ ਥਰਰੀਕੇ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ 'ਤੇ ਧੀ ਦੀ 'ਗੰਦੀ' ਵੀਡੀਓ ਵੇਖ ਹੱਕਾ-ਬੱਕਾ ਰਹਿ ਗਿਆ ਪਿਓ... ਪੰਜਾਬ ਤੋਂ ਸਾਹਮਣੇ ਆਇਆ ਸ਼ਰਮਨਾਕ ਮਾਮਲਾ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਿਤ ਕੁਮਾਰ ਵਾਸੀ ਥਰੀਕੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਆਪਣੇ ਘਰ ਵਿਚ ਮੌਜੂਦ ਸੀ। ਉਦੋਂ ਹੀ ਉਕਤ ਮੁਲਜ਼ਮ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ ਦੇ ਘਰ 'ਤੇ ਸੜਣ ਵਾਲੀ ਚੀਜ਼ ਸੁੱਟ ਦਿੱਤੀ, ਜਿਸ ਕਾਰਨ ਘਰ 'ਚ ਖੜ੍ਹੇ ਦੋਪਹੀਆ ਵਾਹਨ ਸਮੇਤ ਹੋਰ ਸਾਮਾਨ ਨੂੰ ਅੱਗ ਲੱਗ ਗਈ। ਇਸ ਦੇ ਨਾਲ ਹੀ ਮੁਲਜ਼ਮ ਉਸ ਨਾਲ ਗਾਲੀ-ਗਲੌਚ ਵੀ ਕਰਨ ਲੱਗ ਪਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਬੰਦ! ਭਾਰੀ ਪੁਲਸ ਫੋਰਸ ਤਾਇਨਾਤ
NEXT STORY