ਬਟਾਲਾ, (ਸੈਂਡੀ)- ਅੱਜ ਪਿੰਡ ਤਾਰਾਗਡ਼੍ਹ ਦੇ ਨਜ਼ਦੀਕ ਬੱਸ-ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਲਜੀਤ ਸਿੰਘ ਅਤੇ ਹੌਲਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਵਿਜੇ ਪੁੱਤਰ ਸਦੀਕ ਵਾਸੀ ਮੰਮਣ ਜੋ ਇਕ ਪ੍ਰਾਈਵੇਟ ਹਸਪਤਾਲ ’ਚ ਨੌਕਰੀ ਕਰਦਾ ਹੈ । ਅੱਜ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਨਜ਼ਦੀਕੀ ਪਿੰਡ ਤਾਰਾਗਡ਼੍ਹ ਕੋਲ ਪੁੱਜਾ ਤਾਂ ਡੇਰਾ ਰੋਡ ਵੱਲੋਂ ਆ ਰਹੀ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਵਿਜੇ ਦੀ ਮੌਤ ਹੋ ਗਈ। ਅਸੀਂ ਤੁਰੰਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕੈਮਰੇ ਦੀ ਨਿਗਰਾਨੀ ਹੇਠ 22 ਹਜ਼ਾਰ ਉਮੀਦਵਾਰਾਂ ਨੇ ਦਿੱਤੀ ਪੀ. ਸੀ. ਐੱਸ. ਤੇ ਅਲਾਈਡ ਦੀ ਪ੍ਰੀਖਿਆ
NEXT STORY