ਜਲੰਧਰ (ਸ਼ੌਰੀ)— ਭਿਆਨਕ ਗਰਮੀ ਦਾ ਅਸਰ ਸੋਮਵਾਰ ਨੂੰ ਉਸ ਸਮੇਂ ਦੇਖਣ ਨੂੰ ਮਿਲਿਆ, ਜਿੱਥੇ ਲੋਕ ਗਰਮੀ ਨਾਲ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ ਉਥੇ ਹੀ ਨਕੋਦਰ ਚੌਂਕ ਪੈਟਰੋਲ ਪੰਪ ਦੇ ਨੇੜੇ ਇਕ ਮੋਟਰਸਾਈਕਲ ਨੂੰ ਅੱਗ ਲੱਗ ਗਈ। ਦੋਸ਼ ਹੈ ਕਿ ਮੋਟਰਸਾਈਕਲ ਚਾਲਕ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਜਦੋਂ ਅੱਗ ਬੁਝਾਊ ਯੰਤਰ ਮੰਗਿਆ ਤਾਂ ਉਨ੍ਹਾਂ ਬਦਲੇ 'ਚ ਪੈਸਿਆਂ ਦੀ ਮੰਗ ਕੀਤੀ ।
ਮੌਕੇ 'ਤੇ ਪਹੁੰਚੀ ਦਮਕਲ ਮਹਿਕਮੇ ਦੀ ਅੱਗ ਬੁਝਾਊ ਦੀ ਗੱਡੀ ਨੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਦਿੰਦੇ ਹੋਏ ਗੁਲਸ਼ਨ ਵਾਸੀ ਅਬਾਦਪੁਰਾ ਨੇ ਦੱਸਿਆ ਕਿ ਉਹ ਪੈਟਰੋਲ ਪਵਾ ਕੇ ਆਪਣੇ ਮੋਟਰਸਾਈਕਲ 'ਤੇ ਵਾਪਸ ਘਰ ਜਾ ਰਿਹਾ ਸੀ ਕਿ ਇਸੇ ਦੌਰਾਨ ਇੰਝਣ 'ਚੋਂ ਧੂਆਂ ਆਉਣ ਲੱਗ ਪਿਆ। ਉਸ ਨੇ ਤੁਰੰਤ ਮੋਟਰਸਾਈਕਲ ਇਕ ਪਾਸੇ ਲਗਾਇਆ ਤਾਂ ਵੇਖਦੇ ਹੀ ਵੇਖਦੇ ਮੋਟਰਸਾਈਕਲ ਅੱਗ ਦੀਆਂ ਲਪਟਾਂ 'ਚ ਘਿਰ ਗਿਆ। ਪੈਟਰੋਲ ਪੰਪ ਦੇ ਕਰਿੰਦਿਆਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ, ਜੋ ਕਿ ਗਲਤ ਹੈ।
ਮਾਮਲਾ ਪਤੀ ਨੂੰ ਸਾੜਨ ਦਾ : ਪਤਨੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦੂਜੇ ਦਿਨ ਵੀ ਚੱਕਾ ਜਾਮ
NEXT STORY