ਨਵੀਂ ਦਿੱਲੀ/ਅੰਮ੍ਰਿਤਸਰ: ਅੱਜ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਵੋਟ ਦੇ ਮੁੱਦੇ 'ਤੇ ਗੱਲਬਾਤ ਕੀਤੀ। ਸੰਸਦ ਮੈਂਬਰ ਔਜਲਾ ਨੇ ਜ਼ੋਰ ਦੇ ਕੇ ਕਿਹਾ ਕਿ ਸਰਦ ਰੁੱਤ ਸੈਸ਼ਨ ਵਿਚ ਸਭ ਤੋਂ ਵੱਡਾ ਮੁੱਦਾ ਵੋਟ ਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਵੋਟਾਂ ਦੀ ਹੇਰਾਫੇਰੀ ਕਰਕੇ ਸਰਕਾਰ ਬਣਾਈ ਜਾਂਦੀ ਹੈ, ਉਸ ਮੁੱਦੇ 'ਤੇ ਲਗਾਤਾਰ ਚਰਚਾ ਜਾਰੀ ਰਹੇਗੀ।
ਆਪਣੇ ਬਿਆਨ ਵਿਚ, ਔਜਲਾ ਨੇ ਚੋਣ ਪ੍ਰਕਿਰਿਆ ਦੀ ਜਵਾਬਦੇਹੀ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਚੋਣ ਕਮਿਸ਼ਨ ਜਵਾਬਦੇਹ ਨਹੀਂ ਹੈ। ਸੰਸਦ ਮੈਂਬਰ ਨੇ ਇਹ ਪ੍ਰਗਟਾਵਾ ਕੀਤਾ ਕਿ ਜਵਾਬ ਤਾਂ ਸਰਕਾਰ ਨੂੰ ਦੇਣਾ ਬਣਦਾ ਹੈ, ਪਰ ਸਰਕਾਰ ਜਵਾਬ ਉਲਟਾ ਸੰਸਦ ਮੈਂਬਰਾਂ ਤੋਂ ਮੰਗ ਰਹੀ ਹੈ। ਔਜਲਾ ਨੇ ਇਸ ਸਥਿਤੀ ਨੂੰ 'ਦੁੱਖ ਦੀ ਗੱਲ' ਦੱਸਿਆ।
ਕੈਪਟਨ ਦਾ ਵੱਡਾ ਬਿਆਨ : ਭਾਜਪਾ ਲਈ ਗਠਜੋੜ ਜ਼ਰੂਰੀ, ਨਹੀਂ ਤਾਂ 2-3 ਚੋਣਾਂ ਦਾ ਇੰਤਜ਼ਾਰ ਜ਼ਰੂਰੀ
NEXT STORY