ਅੰਮ੍ਰਿਤਸਰ (ਬਿਊਰੋ) - ਕਾਂਗਰਸ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਟਵਿੱਟਰ ਅਕਾਊਂਟ ਹੈਕ ਹੋ ਜਾਣ ਦੀ ਸੂਚਨਾ ਮਿਲੀ ਹੈ। ਗੁਰਜੀਤ ਔਜਲਾ ਨੇ ਇਸ ਮਾਮਲੇ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਔਜਲਾ ਨੇ ਲਿਖਿਆ ਕਿ ਮੇਰਾ ਟਵਿੱਟਰ ਅਕਾਊਂਟ ਕਿਸੇ ਸ਼ਰਾਰਤੀ ਅਨਸਰ ਵਲੋਂ ਹੈਕ ਕਰ ਲਿਆ ਗਿਆ ਸੀ, ਜਿਸ ਦੌਰਾਨ ਇਕ ਮੀਡੀਆ ਅਦਾਰੇ ਨੂੰ ਮੇਰੇ ਟਵਿੱਟਰ ਤੋਂ ਵਾਰ-ਵਾਰ ਰੀਟਵੀਟ ਕੀਤੇ ਗਏ ਸਨ। ਗੁਰਜੀਤ ਔਜਲਾ ਨੇ ਕਿਹਾ ਕਿ ਮੇਰੀ ਟੀਮ ਹੈਕਰਾਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਗੁਰਜੀਤ ਔਜਲਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਲਿਖਿਆ ਕਿ ਜੇਕਰ ਕਿਸੇ ਨੂੰ ਮੇਰੇ ਟਵਿੱਟਰ ਰਾਹੀਂ ਕਿਸੇ ਵੀ ਮਾੜੀ ਗਤੀਵਿਧੀ ਦਾ ਵੇਰਵਾ ਮਿਲਦਾ ਹੈ ਤਾਂ ਉਹ ਮੈਨੂੰ gurjeet.aujla@sansad.nic.in 'ਤੇ ਭੇਜਣ।
ਪਠਾਨਕੋਟ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਬੇਖੌਫ਼ ਹੋਇਆ ਮਾਈਨਿੰਗ ਮਾਫ਼ੀਆ, ਖੱਡਿਆਂ ਕਾਰਨ ਵਧਿਆ ਘੁਸਪੈਠ ਦਾ ਡਰ
NEXT STORY