ਚੰਡੀਗੜ੍ਹ (ਹਾਂਡਾ) : ਸੰਸਦ ਮੈਂਬਰ ਕਿਰਨ ਖੇਰ ਅਤੇ ਉਨ੍ਹਾਂ ਦੇ ਪੀ. ਏ. ਤੋਂ ਜਾਨ ਦਾ ਖ਼ਤਰਾ ਦੱਸਣ ਵਾਲੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐੱਨ. ਏ. ਸੀ. 'ਚ ਰਹਿਣ ਵਾਲੇ ਚੇਤੰਨਿਆ ਅੱਗਰਵਾਲ ਅਤੇ ਉਸਦੇ ਪਰਿਵਾਰ ਨੂੰ ਇਕ ਹਫ਼ਤੇ ਲਈ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਨਾਲ ਹੀ ਹਾਈਕੋਰਟ ਦੇ ਹੁਕਮਾਂ ਤੋਂ ਪਹਿਲਾਂ ਹੀ ਚੇਤੰਨਿਆ ਅੱਗਰਵਾਲ ਆਪਣੇ ਘਰ ਨੂੰ ਤਾਲਾ ਲਾ ਕੇ ਪਰਿਵਾਰ ਸਮੇਤ ਕਿਤੇ ਚਲਾ ਗਿਆ ਹੈ। ਅੱਗਰਵਾਲ ਵਲੋਂ ਪੁਲਸ ਨੂੰ ਦਿੱਤਾ ਗਿਆ ਫ਼ੋਨ ਨੰਬਰ ਵੀ ਬੰਦ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਸ ਸੋਮਵਾਰ ਰਾਤ ਹੀ ਉਸ ਦੇ ਘਰ ਪਹੁੰਚੀ ਸੀ ਪਰ ਅੱਗਰਵਾਲ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵੱਡੀ ਅਪਡੇਟ, ਅਗਲੇ 3 ਦਿਨ ਜ਼ਰਾ ਸੰਭਲ ਕੇ! ਜਾਰੀ ਹੋਇਆ ਯੈਲੋ Alert
ਘਰ ਦੇ ਬਾਹਰ ਦੋ ਸਾਬਕਾ ਫ਼ੌਜੀ ਸਕਿਓਰਿਟੀ ਚੈੱਕ ਪੋਸਟ ’ਤੇ ਪਹਿਰਾ ਦੇ ਰਹੇ ਸਨ। ਸੁਰੱਖਿਆ 'ਚ ਤਾਇਨਾਤ ਨਿੱਜੀ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਅੱਗਰਵਾਲ ਐਤਵਾਰ ਕਿਤੇ ਗਿਆ ਹੋਇਆ ਸੀ। ਇੱਥੋਂ ਤੱਕ ਕਿ ਉਹ ਇਹ ਵੀ ਨਹੀਂ ਦੱਸ ਸਕਦੇ ਕਿ ਉਹ ਕਿੱਥੇ ਗਿਆ ਹੈ। ਸੁਰੱਖਿਆ ਮੁਲਾਜ਼ਮਾਂ ਨੇ ਅੱਗਰਵਾਲ ਦਾ ਦੂਜਾ ਫ਼ੋਨ ਨੰਬਰ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਨੰਬਰ ਦੇਣ ਦੀ ਇਜਾਜ਼ਤ ਨਹੀਂ ਹੈ। ਮੰਗਲਵਾਰ ਰਾਤ 9 ਵਜੇ ਵੀ ‘ਜਗ ਬਾਣੀ’ ਟੀਮ ਨੇ ਚੇਤੰਨਿਆ ਅੱਗਰਵਾਲ ਦੇ ਘਰ ਦਾ ਜਾਇਜ਼ਾ ਲਿਆ। ਉਸ ਸਮੇਂ ਵੀ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਦੋ ਐਕਸ ਸਰਵਿਸ ਮੈਨ ਪਹਿਰਾ ਦੇ ਰਹੇ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਜੇਲ੍ਹ 'ਚ ਬੰਦ ਕਾਂਗਰਸੀ ਆਗੂ ਨੂੰ ਵਿਆਹ ਦਿਖਾਉਣ ਵਾਲੇ ਪੁਲਸ ਮੁਲਾਜ਼ਮਾਂ 'ਤੇ ਵੱਡਾ Action
ਦੋਹਾਂ ਨੇ ਅੱਗਰਵਾਲ ਅਤੇ ਉਨ੍ਹਾਂ ਦੇ ਪਰਿਵਾਰ ਸਬੰਧੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ
ਹਾਈਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਜੇਕਰ ਪਟੀਸ਼ਨਰ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਹਾਈਕੋਰਟ ਦੇ ਹੁਕਮ ਪੁਲਸ ਦੀ ਕਾਰਵਾਈ ਵਿਚ ਰੁਕਾਵਟ ਨਹੀਂ ਬਣਨਗੇ। ਜੇਕਰ ਜਾਂਚ ਟੀਮ ਕਿਸੇ ਵੀ ਮਾਮਲੇ ਵਿਚ ਪਟੀਸ਼ਨਰ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਵੀ ਉਪਰੋਕਤ ਹੁਕਮ ਮੰਨਣਯੋਗ ਨਹੀਂ ਹੋਣਗੇ। ਹਾਈਕੋਰਟ ਦੇ ਉਕਤ ਹੁਕਮ 19 ਦਸੰਬਰ ਦੁਪਹਿਰ 2 ਵਜੇ ਤੱਕ ਦੇ ਹਨ ਪਰ ਅੱਗਰਵਾਲ ਪਰਿਵਾਰ ਪੁਲਸ ਨੂੰ ਸੂਚਿਤ ਕੀਤੇ ਬਿਨ੍ਹਾਂ ਹੀ ਕਿਤੇ ਚਲਾ ਗਿਆ ਹੈ। ਇਸ ਲਈ ਹਾਈਕੋਰਟ ਦੇ ਪੁਲਸ ਸੁਰੱਖਿਆ ਦੇ ਹੁਕਮ ਵੀ ਵੈਲਿਡ ਨਹੀਂ ਰਹੇ। ਇਸ ਦੇ ਨਾਲ ਹੀ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਜੋ ਹਾਈਕੋਰਟ ਦੀ ਡਾਇਰੈਕਸ਼ਨ ਹੈ, ਉਹੀ ਉਨ੍ਹਾਂ ਦਾ ਬਿਆਨ ਵੀ ਹੈ।
ਕਿਰਨ ਖੇਰ ਨੇ ਦਿੱਤੀ ਚੇਤੰਨਿਆ ਖ਼ਿਲਾਫ਼ ਠੱਗੀ ਦੀ ਸ਼ਿਕਾਇਤ
ਸੰਸਦ ਮੈਂਬਰ ਕਿਰਨ ਖੇਰ ਨੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸ ਕੇ ਹਾਈਕੋਰਟ ਤੋਂ ਪੁਲਸ ਸੁਰੱਖਿਆ ਲੈਣ ਵਾਲੇ ਇਨਵੈਸਟਮੈਂਟ ਕੰਸਲਟੈਂਟ ਚੇਤੰਨਿਆ ਅਗਰਵਾਲ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਸੂਤਰਾਂ ਅਨੁਸਾਰ ਐੱਸ. ਐੱਸ. ਪੀ. ਕੰਵਰਦੀਪ ਕੌਰ ਨੂੰ ਦਿੱਤੀ ਸ਼ਿਕਾਇਤ 'ਚ ਕਿਰਨ ਖੇਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅੱਗਰਵਾਲ ਨੂੰ ਨਿਵੇਸ਼ ਕਰਨ ਲਈ 8 ਕਰੋੜ ਰੁਪਏ ਦਿੱਤੇ ਸਨ। ਉਨ੍ਹਾਂ ਨੇ ਬਿਹਤਰ ਰਿਟਰਨ ਦੀ ਗਾਰੰਟੀ ਦਿੰਦੇ ਸਕਿਓਰਿਟੀ ਚੈੱਕ ਵੀ ਦਿੱਤੇ। ਸ਼ਿਕਾਇਤ ਮੁਤਾਬਕ ਚੇਤੰਨਿਆ ਨੇ ਉਨ੍ਹਾਂ ਨੂੰ ਸ਼ਰਤ ਮੁਤਾਬਕ ਰਿਟਰਨ ਨਹੀਂ ਦਿੱਤੀ। ਵਾਰ-ਵਾਰ ਕਹਿਣ ਦੇ ਬਾਵਜੂਦ ਉਹ ਟਾਲ-ਮਟੋਲ ਕਰਦਾ ਰਿਹਾ।
ਕਾਨੂੰਨੀ ਕਾਰਵਾਈ ਸਬੰਧੀ ਪੁੱਛੇ ਜਾਣ ’ਤੇ ਚੇਤੰਨਿਆ ਨੇ 2 ਕਰੋੜ ਰੁਪਏ ਵਾਪਸ ਕਰ ਦਿੱਤੇ। 6 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ’ਤੇ ਉਸ ਵਲੋਂ ਦਿੱਤੇ ਗਏ ਸਕਿਓਰਿਟੀ ਚੈੱਕ ਬੈਂਕ ਵਿਚ ਜਮ੍ਹਾਂ ਕਰਵਾ ਦਿੱਤੇ ਗਏ, ਜੋ ਖ਼ਾਤੇ ਵਿਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਏ। ਇਸ ਤੋਂ ਪਹਿਲਾਂ ਕਿ ਚੇਤੰਨਿਆ ਖ਼ਿਲਾਫ਼ ਕਾਰਵਾਈ ਹੁੰਦੀ, ਉਹ ਹਾਈਕੋਰਟ ਚਲਿਆ ਗਿਆ ਅਤੇ ਝੂਠੇ ਦੋਸ਼ ਲਾ ਦਿੱਤੇ। ਮੰਗਲਵਾਰ ਕਿਰਨ ਖੇਰ ਨੇ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਚੇਤੰਨਿਆ ਅੱਗਰਵਾਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸੂਤਰਾਂ ਮੁਤਾਬਕ ਪੁਲਸ ਚੇਤੰਨਿਆ ਨੂੰ ਨੋਟਿਸ ਭੇਜ ਕੇ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਕਹੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
6 ਕਤਲ ਕਰਨ ਵਾਲੇ ਖ਼ਤਰਨਾਕ ਗੈਂਗਸਟਰ ਜੱਸਾ ਹੈਬੋਵਾਲੀਆ ਦਾ ਪੰਜਾਬ ਪੁਲਸ ਨੇ ਕੀਤਾ ਐਨਕਾਊਂਟਰ
NEXT STORY