ਅੰਮ੍ਰਿਤਸਰ (ਬਿਊਰੋ) - ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁ ਕਰੋੜੀ ਘੋਟਾਲੇ ਦੀ ਜਾਂਚ ਅਜੇ ਪੂਰੀ ਵੀ ਨਹੀਂ ਹੋ ਸਕੀ ਹੈ ਕਿ ਹੁਣ ਪਠਾਨਕੋਟ ਨਗਰ ਸੁਧਾਰ ਟਰੱਸਟ ਦਾ ਵਿਗਿਆਪਨ ਘੋਟਾਲਾ ਸਾਹਮਣੇ ਆ ਰਿਹਾ ਹੈ।
ਜਾਣਕਾਰੀ ਮੁਤਾਬਕ ਵਿਜੀਲੈਂਸ ਵਿਭਾਗ ਨੇ ਨਗਰ ਸੁਧਾਰ ਟਰੱਸਟ ਪਠਾਨਕੋਟ ਵੱਲੋਂ 1 ਅਪ੍ਰੈਲ 2015 ਤੋਂ ਲੈ ਕੇ 31 ਮਾਰਚ 2016 ਤੱਕ ਕੁਝ ਅਖਬਾਰਾਂ 'ਚ ਦਿੱਤੇ ਗਏ ਵਿਗਿਆਪਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ 'ਤੇ ਟਰੱਸਟ 3 ਕਰੋੜ ਤੋਂ ਜ਼ਿਆਦਾ ਖਰਚ ਕੀਤਾ ਹੈ। ਇਹ ਵਿਗਿਆਪਨ ਜੰਮੂ ਤੋਂ ਪ੍ਰਕਾਸ਼ਿਤ ਕੁਝ ਅਜਿਹੇ ਅਖਬਾਰਾਂ ਨੂੰ ਦਿੱਤੇ ਗਏ ਜਿਨ੍ਹਾਂ ਦੀ ਬਿਕਰੀ ਨਾ ਮਾਤਰ ਹੈ। ਇਸ ਤੋਂ ਇਲਾਵਾ ਕੁਝ ਵਿਗਿਆਪਨ ਏਜੰਸੀਆਂ ਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਗਿਆ ਹੈ।
ਟਰੱਸਟ ਦੇ ਅੱਧਾ ਦਰਜਨ ਦੇ ਕਰੀਬ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਜਾਂਚ 'ਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਨਾਲ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਕੁਝ ਅਧਿਕਾਰੀ ਤਾਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ 'ਚ ਵੀ ਤਾਇਨਾਤ ਕਰ ਚੁੱਕੇ ਹਨ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਲਦ ਹੀ ਜਾਂਚ ਪੂਰੀ ਕਰਕੇ ਹੈਡਕੁਆਟਰ ਭੇਜ ਦਿੱਤੀ ਜਾਵੇਗੀ।
ਸ਼ਾਮ ਹੁੰਦੇ ਹੀ ਹਨ੍ਹੇਰੇ 'ਚ ਡੁੱਬ ਜਾਂਦੀ ਹੈ ਸੈਰਗਾਹ
NEXT STORY