ਰੂਪਨਗਰ(ਕੈਲਾਸ਼)— ਸਤਲੁਜ ਦਰਿਆ ਦੇ ਕਿਨਾਰੇ ਮਹਾਰਾਜਾ ਰਣਜੀਤ ਸਿੰਘ ਬਾਗ ਨਾਲ ਬਣੀ ਸੈਰਗਾਹ 'ਤੇ ਭਾਵੇਂ ਦਰਜਨਾਂ ਸਟਰੀਟ ਲਾਈਟਾਂ ਲੱਗੀਆਂ ਹਨ ਪਰ ਸ਼ਾਮ ਹੁੰਦੇ ਹੀ ਸੈਰਗਾਹ ਦਾ ਰਸਤਾ ਸਟਰੀਟ ਲਾਈਟਾਂ ਦੇ ਨਾ ਚੱਲਣ ਕਾਰਨ ਹਨ੍ਹੇਰੇ 'ਚ ਬਦਲ ਜਾਂਦਾ ਹੈ, ਜਿਸ ਨੂੰ ਲੈ ਕੇ ਸੈਰ ਕਰਨ ਵਾਲੇ ਸ਼ਹਿਰ ਨਿਵਾਸੀਆਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀਜ਼ਨ ਵੈੱਲਫੇਅਰ ਕੌਂਸਲ ਦੇ ਜਨਰਲ ਸਕੱਤਰ ਆਰ. ਕੇ. ਭੱਲਾ ਨੇ ਦੱਸਿਆ ਕਿ ਅੰਬੇਡਕਰ ਚੌਕ ਤੋਂ ਬੱਚਤ ਚੌਕ ਤੱਕ ਡਿਪਟੀ ਕਮਿਸ਼ਨਰ ਨਿਵਾਸ ਵੱਲ ਦਰਿਆ ਕਿਨਾਰੇ ਜਾਣ ਵਾਲੀ ਸੈਰਗਾਹ ਸ਼ਾਮ ਹੁੰਦੇ ਹੀ ਹਨੇਰੇ 'ਚ ਡੁੱਬ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚੋਂ ਵੱਡੀ ਗਿਣਤੀ 'ਚ ਸੈਰ ਕਰਨ ਵਾਲੇ ਰੋਜ਼ਾਨਾ ਸਵੇਰੇ-ਸ਼ਾਮ ਨੂੰ ਇਥੇ ਆਉਂਦੇ-ਜਾਂਦੇ ਹਨ ਪਰ ਰਸਤੇ 'ਚ ਹਨੇਰਾ ਰਹਿਣ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਖੜ ਦੇ ਵਾਰ 'ਤੇ ਸੁਖਬੀਰ ਬਾਦਲ ਦਾ ਪਲਟਵਾਰ (ਵੀਡੀਓ)
NEXT STORY