ਅੰਮ੍ਰਿਤਸਰ (ਸੁਮਿਤ ਖੰਨਾ) : ਹੁਣ ਏਅਰਪੋਰਟ ਅਥਾਰਟੀ ਮਰੀਜ਼ਾਂ ਦੇ ਕੱਪੜੇ ਧੋ ਕੇ ਦੇਵੇਗੀ। ਇਹ ਸੁਣਨ 'ਚ ਤੁਹਾਨੂੰ ਚਾਹੇ ਅਟਪਟਾ ਲੱਗੇ ਪਰ ਇਹ ਸੱਚ ਹੈ। ਦਰਅਸਲ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਲਾਂਡਰੀ ਪਲਾਂਟ ਤੇ ਰੇਨ ਹਾਰਵੈਸਟਿੰਗ ਲਈ ਇਕ ਵਿਸ਼ੇਸ਼ ਪਲਾਂਟ ਲੱਗੇਗਾ, ਜਿਸ ਦਾ ਸਾਰਾ ਖਰਚਾ ਏਅਰਪੋਰਟ ਅਥਾਰਟੀ ਵਲੋਂ ਚੁੱਕਿਆ ਜਾਵੇਗਾ। ਲਾਂਡਰੀ ਪਲਾਂਟ ਖੁੱਲ੍ਹਣ ਨਾਲ ਹਸਪਤਾਲ ਦੇ ਮਰੀਜ਼ਾਂ ਦੇ ਕੱਪੜੇ, ਬੈੱਡ ਸ਼ੀਟ ਆਦਿ ਦੀ ਸਫਾਈ ਹਸਪਤਾਲ 'ਚ ਹੀ ਹੋ ਜਾਵੇਗੀ ਤੇ ਰੇਨ ਹਾਰਵੈਸਟਿੰਗ ਪਲਾਂਟ ਦੀ ਮਦਦ ਨਾਲ ਬਾਰਿਸ਼ੀ ਪਾਣੀ ਵੀ ਸੰਭਾਲਿਆ ਜਾ ਸਕੇਗਾ।

ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਕੱਪੜਿਆਂ ਦੀ ਧੁਲਾਈ 'ਤੇ ਹੋਣ ਵਾਲੇ 40 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਬਚਤ ਹੋਵੇਗੀ। ਇਸ ਦੇ ਨਾਲ ਕੱਪੜਿਆਂ ਦੀ ਢੋਆਂ-ਢੁਆਈ 'ਤੇ ਹੋਣ ਵਾਲਾ ਖਰਚ ਅਤੇ ਸਮਾਂ ਵੀ ਬਚੇਗਾ।
ਐੱਸ. ਟੀ. ਐੱਫ. ਵਲੋਂ ਕਰੋੜਾਂ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫਤਾਰ
NEXT STORY