ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿਣ ਵਾਲੇ ਅੰਮ੍ਰਿਤਸਰ ਨਗਰ ਨਿਗਮ ਦੇ ਖਿਲਾਫ ਹੁਣ ਆਪਣਿਆਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਜ਼ਿਲਾ ਕਾਂਗਰਸ ਕਮੇਟੀ ਨੇ ਮਾਲ ਰੋਡ ਦੀਆਂ ਖਸਤਾ ਹਾਲਤ ਦੀਆਂ ਤਸਵੀਰਾਂ ਵਿਖਾ ਜਿਥੇ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਉਥੇ ਹੀ ਮਿਊਜ਼ੀਕਲ ਨਾਈਟ 'ਤੇ ਨਿਗਮ ਕਮਿਸ਼ਨਰ ਨੂੰ ਵੀ ਲਪੇਟੇ 'ਚ ਲਿਆ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਮਾਲ ਰੋਡ 'ਤੇ ਵੱਡਾ ਟੋਇਆ ਪਿਆਂ ਕਰੀਬ 9 ਮਹੀਨੇ ਹੋ ਗਏ ਹਨ ਪਰ ਨਿਗਮ ਵਲੋਂ ਉਸਨੂੰ ਅਜੇ ਤੱਕ ਨਹੀਂ ਪੂਰਿਆ ਗਿਆ, ਜਦਕਿ ਸਰਕਾਰ ਵਲੋਂ ਫੰਡਾਂ ਦੀ ਕੋਈ ਕਮੀ ਨਹੀਂ। ਹੋਰ ਤਾਂ ਹੋਰ ਆਗੂਆਂ ਨੇ ਨਿਗਮ ਕਮਿਸ਼ਨਰ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਨਸੀਹਤ ਤੱਕ ਦੇ ਦਿੱਤੀ।
ਕਾਂਗਰਸੀ ਆਗੂਆਂ ਨੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ ਦੀ ਗੱਲ ਵੀ ਕਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਨਿਗਮ ਇਸ ਮਸਲੇ ਨੂੰ ਕਦੋਂ ਤੇ ਕਿਵੇਂ ਹੱਲ ਕਰਦਾ ਹੈ।
ਮੇਰੇ ਸਾਥੀਆਂ ਨੇ ਵੀ ਮਤੇ ਦਾ ਵਿਰੋਧ ਕੀਤਾ, ਬੜਾ ਅਫਸੋਸ ਹੋਇਆ : ਫੂਲਕਾ
NEXT STORY