ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਸ਼ਹਿਰ 'ਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਹਲਕਾ ਤੇ ਮਹਿਕਮਾ ਦੋਵਾਂ 'ਤੇ ਹੀ ਸਵਾਲ ਖੜ੍ਹੇ ਹੋ ਰਹੇ ਹਨ। ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਸੁਰੇਸ਼ ਸ਼ਰਮਾ ਨੇ ਨਗਰ ਨਿਗਮ 'ਤੇ ਨਿਸ਼ਾਨਾ ਸਾਧਿਆ ਹੈ। 'ਆਪ' ਆਗੂ ਨੇ ਕੁਝ ਕਾਗਜ਼ਾਤ ਵਿਖਾਉਂਦਿਆਂ ਦੋਸ਼ ਲਗਾਇਆ ਕਿ ਇਲਾਕੇ 'ਚ ਬਿਨਾਂ ਨਕਸ਼ਾ ਪਾਸ ਕਰਵਾਏ ਕਈ ਇਮਾਰਤਾਂ ਬਣੀਆਂ। ਇਥੋਂ ਤੱਕ ਕਿ ਇਕ ਹਸਪਤਾਲ ਵੀ ਬਿਨਾਂ ਨਕਸ਼ਾ ਪਾਸ ਕਰਵਾਏ 5 ਮੰਜ਼ਲਾਂ ਬਣਾਇਆ ਗਿਆ ਹੈ।
ਇਸ ਉਪਰੰਤ 'ਆਪ' ਆਗੂ ਨੇ ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਅਜਿਹੇ ਨਿਗਮ ਨੂੰ ਭੰਗ ਕਰਨ ਦੀ ਮੰਗ ਕੀਤੀ।
ਬੱਸ ਸਟੈਂਡ ਤੋਂ ਕੈਸ਼ ਵਾਲਾ ਬੈਗ ਖੋਹ ਕੇ ਲੁਟੇਰੇ ਫਰਾਰ
NEXT STORY