ਲੁਧਿਆਣਾ (ਹਿਤੇਸ਼)- ਮਹਾਨਗਰ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਐਕਸ਼ਨ ਮੋਡ ’ਚ ਨਜ਼ਰ ਆ ਰਹੇ ਹਨ, ਜਿਸ ਦੇ ਤਹਿਤ ਪਿਛਲੇ ਦਿਨੀਂ ਖੁਦ ਫੀਲਡ ’ਚ ਉਤਰ ਕੇ ਫੜੀਆਂ ਗਈਆਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਕਾਲੋਨੀਆਂ ਅਤੇ ਇਮਾਰਤਾਂ ਖ਼ਿਲਾਫ਼ ਕਾਰਵਾਈ ਨਾ ਕਰਨ ਵਾਲੇ ਇੰਸਪੈਕਟਰ ਹਰਜੀਤ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਹੁਣ ਉਨ੍ਹਾਂ ਨੇ ਇਸ ਮੁੱਦੇ ’ਤੇ ਦੋਵੇਂ ਐੈੱਸ. ਈ. ਨੂੰ ਜ਼ੋਰ ਦਾ ਝਟਕਾ ਦਿੱਤਾ ਹੈ ਅਤੇ ਉਨ੍ਹਾਂ ਦੀ ਐੱਮ. ਟੀ. ਪੀ. ਦੀ ਪੋਸਟ ਤੋਂ ਛੁੱਟੀ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 15 ਜ਼ਿਲ੍ਹਿਆਂ ਲਈ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਨਗਰ ਨਿਗਮ ’ਚ ਰੈਗੂਲਰ ਐੱਮ. ਟੀ. ਪੀ. ਹੋਣ ਦੇ ਬਾਵਜੂਦ ਐੱਸ. ਈ. ਨੂੰ ਚਾਰਜ ਦੇਣ ਦੀ ਰਿਵਾਇਤ ਸਾਬਕਾ ਕਮਿਸ਼ਨਰ ਸ਼ੇਨਾ ਅਗਰਵਾਲ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਵੱਲੋਂ ਪਹਿਲਾਂ ਸੰਜੇ ਕੰਵਰ ਅਤੇ ਫਿਰ ਰਣਜੀਤ ਸਿੰਘ ਨੂੰ ਐੱਮ. ਟੀ. ਪੀ. ਦਾ ਚਾਰਜ ਦਿੱਤਾ ਗਿਆ ਪਰ ਐੱਮ. ਟੀ. ਪੀ. ਰਜਨੀਸ਼ ਵਧਵਾ ਦੀ ਬਦਲੀ ਤੋਂ ਬਾਅਦ ਜਦੋਂ ਸਰਕਾਰ ਵੱਲੋਂ ਰੈਗੁੂਲਰ ਐੱਮ. ਟੀ. ਪੀ. ਦੀ ਨਿਯੁਕਤੀ ਨਹੀਂ ਕੀਤੀ ਗਈ ਤਾਂ ਸਾਬਕਾ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਐੱਸ. ਟੀ. ਸੰਜੇ ਕੰਵਰ ਨਾਲ ਪ੍ਰਵੀਨ ਸਿੰਗਲਾ ਨੂੰ ਵੀ ਐੱਮ. ਟੀ. ਪੀ. ਦਾ ਚਾਰਜ ਦੇ ਦਿੱਤਾ ਗਿਆ।
ਹੁਣ ਕਮਿਸ਼ਨਰ ਆਦਿੱਤਿਆ ਵੱਲੋਂ ਇਨ੍ਹਾਂ ਦੋਵੇਂ ਤੋਂ ਐੱਮ. ਟੀ. ਪੀ. ਦਾ ਚਾਰਜ ਵਾਪਸ ਲੈ ਕੇ ਐੱਸ. ਈ. ਸ਼ਾਮ ਲਾਲ ਗੁਪਤਾ ਨੂੰ ਦੇ ਦਿੱਤਾ ਗਿਆ। ਇਸ ਫੈਸਲੇ ਨੂੰ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਨਾਲ ਜੋੜ ਦੇ ਦੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਵਾਰ-ਵਾਰ ਵਾਰਨਿੰਗ ਦੇਣ ਦੇ ਬਾਵਜੂਦ ਨਕਸ਼ਾ ਪਾਸ ਕਰਵਾਏ ਬਿਨਾਂ ਬਣ ਰਹੀਆਂ ਇਮਾਰਤਾਂ ਖਿਲਾਫ ਕਾਰਵਾਈ ਅਤੇ ਰਿਕਵਰੀ ਦੇ ਮਾਮਲੇ ’ਚ ਦਿਲਚਸਪੀ ਨਾ ਦਿਖਾਉਣ ਨੂੰ ਲੈ ਕੇ ਕਮਿਸ਼ਨਰ ਇਨ੍ਹਾਂ ਦੋਵੇਂ ਐੱਸ. ਈ. ਤੋਂ ਨਾਰਾਜ਼ ਚੱਲ ਰਹੇ ਸਨ, ਜਿਸ ਦੇ ਸੰਕੇਤ ਉਨ੍ਹਾਂ ਨੇ 2 ਦਿਨ ਪਹਿਲਾਂ ਹੀ ਬਕਾਇਆ ਰੈਵੇਨਿਊ ਦੀ ਰਿਕਵਰੀ ਲਈ ਬੁਲਾਈ ਗਈ ਚਾਰੇ ਜ਼ੋਨਾਂ ਦੇ ਅਧਿਕਾਰੀਆਂ ਦੀ ਬੈਠਕ ਦੌਰਾਨ ਦੇ ਦਿੱਤੇ ਸਨ ਅਤੇ ਸੋਮਵਾਰ ਨੂੰ ਇਸ ਸਬੰਧੀ ਆਰਡਰ ਜਾਰੀ ਕਰ ਦਿੱਤਾ ਗਿਆ।
ਇਹ ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ
ਸਰਕਾਰ ਦੀ ਰਾਡਾਰ ’ਤੇ ਵੀ ਹੈ ਸੰਜੇ ਕੰਵਰ
ਕਮਿਸ਼ਨਰ ਦੀ ਸਖ਼ਤੀ ਤੋਂ ਇਮਾਰਤੀ ਸ਼ਾਖਾ ’ਚ ਹਲਚਲ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਐੱਸ. ਈ. ਸੰਜੇ ਕੰਵਰ ’ਤੇ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਮਿਲੀਭੁਗਤ ਤੋਂ ਇਲਾਵਾ ਨਕਸ਼ੇ ਪਾਸ ਕਰਨ ਲਈ ਮੋਟੀ ਰਕਮ ਲੈਣ ਦੇ ਦੋਸ਼ ਲੱਗ ਰਹੇ ਹਨ। ਇਸ ਸਬੰਧੀ ਸੰਜੇ ਕੰਵਰ ਸਰਕਾਰ ਦੀ ਰਾਡਾਰ ’ਤੇ ਵੀ ਹਨ, ਜਿਸ ਦਾ ਸਬੂਤ ਉਸ ਨੂੰ ਹਾਲ ਹੀ ’ਚ ਚੀਫ ਵਿਜੀਲੈਂਸ ਅਫਸਰ ਵੱਲੋਂ ਜਾਰੀ ਕੀਤਾ ਗਿਆ ਨੋਟਿਸ ਹੈ, ਜਿਸ ’ਚ ਸੰਜੇ ਕੰਵਰ ’ਤੇ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਨੂੰ ਗਲਤ ਤਰੀਕੇ ਨਾਲ ਰੈਗੁੂਲਰ ਕਰਨ ਦੀ ਮਨਜ਼ੂਰੀ ਦੇਣ ਦਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਮਾਡਲ ਟਾਊਨ ’ਚ ਸਰਕਾਰ ਵੱਲੋਂ ਰੋਡ ਕਮਰਸ਼ੀਅਲ ਡੈਕਲੇਰੇਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਹੀ ਕੰਪਲੈਕਸ ਬਣਾੳਣ ਦਾ ਨਕਸ਼ਾ ਪਾਸ ਕਰਨ ਦੇ ਮਾਮਲੇ ’ਚ ਵੀ ਸੰਜੇ ਕੰਵਰ ਦਾ ਨਾਮ ਚਰਚਾ ’ਚ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਫ਼ੌਜ 'ਚ ਤਾਇਨਾਤ ਵਿਅਕਤੀ ਦੀ ਪੰਜਾਬ ਦੀ ਜੇਲ੍ਹ 'ਚ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
NEXT STORY