ਲੁਧਿਆਣਾ (ਪੰਕਜ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂ. ਪੀ. ਦੇ ਦਰਜਨਾਂ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਮੁਖਤਿਆਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ’ਚ ਰੱਖਣ ਅਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਾਮਲੇ ਸਬੰਧੀ ਦਿੱਤੇ ਜਾਂਚ ਦੇ ਹੁਕਮ ਠੰਡੇ ਬਸਤੇ ’ਚ ਜਾਂਦੇ ਨਜ਼ਰ ਆ ਰਹੇ ਹਨ। ਉਹ ਵੀ ਅਜਿਹੇ ਹਾਲਾਤ ਵਿਚ ਜਦੋਂ ਖ਼ੁਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਇਸ ਮਾਮਲੇ ’ਤੇ ਪੰਜਾਬ ਦੀ ਵਿਧਾਨ ਸਭਾ ਵਿਚ ਵੀ ਬੋਲ ਚੁੱਕੇ ਹਨ। ਦੱਸ ਦੇਈਏ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੁੱਝ ਸਮੇਂ ਬਾਅਦ ਹੀ ਪੰਜਾਬ ਦੇ ਜੇਲ੍ਹ ਮੰਤਰੀ ਬੈਂਸ ਨੇ ਵਿਧਾਨ ਸਭਾ ’ਚ ਬੋਲਦੇ ਹੋਏ ਖ਼ੁਲਾਸਾ ਕੀਤਾ ਸੀ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੁਖਤਿਆਰ ਅੰਸਾਰੀ ਨੂੰ ਫਿਰੌਤੀ ਦੇ ਇਕ ਮਾਮਲੇ ਵਿਚ ਯੂ. ਪੀ. ਦੀ ਜੇਲ੍ਹ ਤੋਂ ਪੰਜਾਬ ’ਚ ਲਿਆ ਕੇ ਨਾ ਸਿਰਫ ਰੱਖਿਆ ਗਿਆ, ਸਗੋਂ ਉਨ੍ਹਾਂ ਨੂੰ ਸਾਰੀਆਂ ਸ਼ਾਹੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ।
ਇਹ ਵੀ ਪੜ੍ਹੋ : ਪਤੀ ਦੇ ਇਸ਼ਕ-ਮੁਸ਼ਕ ਦੇ ਚੱਕਰਾਂ ਨੇ ਟੋਟੇ-ਟੋਟੇ ਕੀਤਾ ਵਿਆਹੁਤਾ ਦਾ ਦਿਲ, ਪੁਲ ਤੋਂ ਛਾਲ ਮਾਰਨ ਦੌੜੀ ਤਾਂ... (ਤਸਵੀਰਾਂ)
ਇੰਨਾ ਹੀ ਨਹੀਂ, ਅੰਸਾਰੀ ਨੂੰ ਵਾਪਸ ਯੂ. ਪੀ. ਲੈ ਕੇ ਜਾਣ ਲਈ ਉੱਥੋਂ ਦੀ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ ਅਤੇ ਪੰਜਾਬ ਸਰਕਾਰ ਨੇ ਉਸ ਦੀ ਪੈਰਵੀ ਲਈ ਅਦਾਲਤ ’ਚ ਪੇਸ਼ ਹੋਣ ਵਾਲੇ ਵਕੀਲਾਂ ’ਤੇ ਹੀ 55 ਲੱਖ ਰੁਪਏ ਤੱਕ ਦੀ ਫ਼ੀਸ ਖਰਚ ਕੀਤੀ ਸੀ। ਉਕਤ ਰਕਮ ਦੇ ਰਿਲੀਜ਼ ਹੋਣ ’ਤੇ ਜੇਲ੍ਹ ਮੰਤਰੀ ਨੇ ਰੋਕ ਲਗਾਉਣ ਦਾ ਐਲਾਨ ਕਰਦੇ ਹੋਏ ਪਿਛਲੀ ਸਰਕਾਰੀ ਦੀ ਕਾਰਜਸ਼ੈਲੀ ’ਤੇ ਜੰਮ ਕੇ ਹਮਲੇ ਕੀਤੇ ਸਨ।
ਇਹ ਵੀ ਪੜ੍ਹੋ : CM ਮਾਨ ਦੀ ਰਿਹਾਇਸ਼ ਨੇੜਿਓਂ ਮਿਲਿਆ ਬੰਬ ਦਾ ਖੋਲ ਨਹੀਂ ਹੋਇਆ ਡਿਫਿਊਜ਼, ਜਾਣੋ ਕਾਰਨ
ਉਧਰ, ਖ਼ੁਦ ਮੁੱਖ ਮੰਤਰੀ ਨੇ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿਚ ਰੱਖਣ ਅਤੇ ਸਾਰੀਆਂ ਸਹੂਲਤਾਂ ਦੇਣ ਲਈ ਜ਼ਿੰਮੇਵਾਰੀ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਕਰਨ ਦੀ ਇੱਛਾ ਤਹਿਤ ਡੀ. ਜੀ. ਪੀ. ਨੂੰ ਤੁਰੰਤ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਦੇਣ ਦੇ ਹੁਕਮ ਦਿੱਤੇ ਸਨ, ਬਾਵਜੂਦ ਇਸ ਦੇ ਉਕਤ ਮਾਮਲਾ ਠੰਢੇ ਬਸਤੇ ਵਿਚ ਜਾਂਦਾ ਨਜ਼ਰ ਆ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਦੀ ਰਿਹਾਇਸ਼ ਨੇੜਿਓਂ ਮਿਲਿਆ ਬੰਬ ਦਾ ਖੋਲ ਨਹੀਂ ਹੋਇਆ ਡਿਫਿਊਜ਼, ਜਾਣੋ ਕਾਰਨ
NEXT STORY