ਚੰਡੀਗੜ੍ਹ (ਸੁਸ਼ੀਲ ਰਾਜ) : ਪੰਜਾਬ ਅਤੇ ਹਰਿਆਣਾ ਮੁੱਖ ਮੰਤਰੀ ਰਿਹਾਇਸ਼ ਦੇ ਕੋਲ ਸੈਕਟਰ-2 ਸਥਿਤ ਰਾਜਿੰਦਰਾ ਪਾਰਕ ’ਚ ਮੰਗਲਵਾਰ ਨੂੰ ਮਿਲਿਆ ਬੰਬ ਸ਼ੈੱਲ ਡਿਫਿਊਜ਼ ਨਹੀਂ ਕੀਤਾ ਜਾ ਸਕਿਆ। ਚੰਡੀਮੰਦਰ ਸਥਿਤ ਪੱਛਮੀ ਕਮਾਂਡ ਦੇ ਕਰਨਲ ਸੰਧੂ ਬੰਬ ਡਿਫਿਊਜ਼ ਟੀਮ ਨਾਲ ਆਏ ਹੋਏ ਸਨ। ਟੀਮ ਨੇ ਰੋਬੋਟਿਕ ਜਾਂਚ ਤੋਂ ਬਾਅਦ ਫ਼ੈਸਲਾ ਕੀਤਾ ਕਿ ਇਸ ਨੂੰ ਇੱਥੇ ਡਿਫਿਊਜ਼ ਨਹੀਂ ਕੀਤਾ ਜਾਵੇਗਾ। ਬਾਅਦ 'ਚ ਫ਼ੌਜ ਦੇ ਅਧਿਕਾਰੀਆਂ ਨੇ ਆਪਣਾ ਫ਼ੈਸਲਾ ਬਦਲ ਲਿਆ ਅਤੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੰਬ ਨੂੰ ਸੁਰੱਖਿਅਤ ਰੂਪ 'ਚ ਚੰਡੀਮੰਦਰ ਲੈ ਗਏ। ਫ਼ੌਜ ਦੀ ਬੰਬ ਡਿਫਿਊਜ਼ ਟੀਮ ਬੰਬ ਸ਼ੈੱਲ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਡਿਫਿਊਜ਼ ਕਰੇਗੀ।
ਇਹ ਵੀ ਪੜ੍ਹੋ : ਪਤੀ ਦੇ ਇਸ਼ਕ-ਮੁਸ਼ਕ ਦੇ ਚੱਕਰਾਂ ਨੇ ਟੋਟੇ-ਟੋਟੇ ਕੀਤਾ ਵਿਆਹੁਤਾ ਦਾ ਦਿਲ, ਪੁਲ ਤੋਂ ਛਾਲ ਮਾਰਨ ਦੌੜੀ ਤਾਂ... (ਤਸਵੀਰਾਂ)
ਕਰਨਲ ਸੰਧੂ ਨੇ ਪੁਲਸ ਨੂੰ ਦੱਸਿਆ ਕਿ ਬਾਗ ’ਚੋਂ ਮਿਲੇ ਬੰਬ ਸ਼ੈੱਲ ਦੀ ਵਰਤੋਂ ਆਰਮੀ ਵੱਲੋਂ ਕੀਤੀ ਜਾਂਦੀ ਹੈ। ਉਹ ਵੀ ਹੈਰਾਨ ਹਨ ਕਿ ਬੰਬ ਦਾ ਗੋਲਾ ਇੱਥੇ ਕਿਵੇਂ ਪਹੁੰਚਿਆ। ਇਸ ਦੇ ਨਾਲ ਹੀ ਫ਼ੌਜ ਦੀ ਖ਼ੁਫ਼ੀਆ ਟੀਮ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸੋਮਵਾਰ ਦੁਪਹਿਰ ਨੂੰ ਪੰਜਾਬ ਅਤੇ ਹਰਿਆਣਾ ਸੀ. ਐੱਮ. ਹਾਊਸ ਨੇੜੇ ਬੰਬ ਦਾ ਖੋਲ ਰਾਜਿੰਦਰ ਪਾਰਕ ਦੇ ਅੰਬਾਂ ਦੇ ਬਾਗ ਵਿਚੋਂ ਮਿਲਿਆ ਸੀ।
ਇਹ ਵੀ ਪੜ੍ਹੋ : CM ਮਾਨ ਦੀ ਰਿਹਾਇਸ਼ ਨੇੜਿਓਂ ਮਿਲਿਆ ਸੀ ਬੰਬ, ਨਸ਼ਟ ਕਰਨ ਪੁੱਜੀ ਫ਼ੌਜ ਦੀ ਟੀਮ (ਤਸਵੀਰਾਂ)
100 ਮੀਟਰ ਦੇ ਖੇਤਰ ਨੂੰ ਤਬਾਹ ਕਰ ਸਕਦਾ ਹੈ
ਪਹਿਲਾਂ ਬੰਬ ਦੇ ਸ਼ੈੱਲ ਨੂੰ ਡਿਫਿਊਜ਼ ਕਰਨ ਲਈ ਪੂਰੀ ਯੋਜਨਾ ਤਿਆਰ ਕੀਤੀ ਗਈ ਸੀ। ਬਾਅਦ 'ਚ ਪਤਾ ਲੱਗਾ ਕਿ ਜੇਕਰ ਇੱਥੇ ਬੰਬ ਸ਼ੈੱਲ ਡਿਫਿਊਜ਼ ਕੀਤਾ ਤਾਂ ਇਹ 100 ਮੀਟਰ ਤੱਕ ਦੇ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਨਾਲ ਹੀ ਬੰਬ ਸ਼ੈੱਲ ਤੋਂ ਕੁੱਝ ਦੂਰੀ ’ਤੇ ਪੰਜਾਬ ਅਤੇ ਹਰਿਆਣਾ ਸੀ. ਐੱਮ. ਹਾਊਸ ਹਨ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਸਕੱਤਰੇਤ ਵੀ ਹਨ, ਜਿਸ ਕਾਰਨ ਫ਼ੌਜ ਦੇ ਜਵਾਨ ਬੰਬ ਸ਼ੈੱਲ ਆਪਣੇ ਨਾਲ ਲੈ ਗਏ ਅਤੇ ਹੁਣ ਇਸ ਨੂੰ ਸੁਰੱਖਿਅਤ ਥਾਂ ’ਤੇ ਡਿਫਿਊਜ਼ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਦਾ ਵਿਜੀਲੈਂਸ ਜਾਂਚ ਨੂੰ ਲੈ ਕੇ ਵੱਡਾ ਬਿਆਨ, CM ਮਾਨ ਨੂੰ ਦਿੱਤੀ ਚੁਣੌਤੀ
NEXT STORY