ਮੁਕਤਸਰ, ਜਲਾਲਾਬਾਦ, ਮੋਗਾ (ਤਰਸੇਮ ਢੁੱਡੀ, ਨਿਖੰਜ, ਵਿਪਨ) - ਤੀਆਂ ਦਾ ਤਿਉਹਾਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੇ ਪਿੰਡਾਂ 'ਚ ਬੜੀ ਧੂਮ-ਧਾਮ ਨਾਲ ਅਤੇ ਨਚ-ਟੱਪ ਨੇ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਇਹ ਤਿਉਹਾਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਲਮਗੜ੍ਹ 'ਚ ਵੀ ਮਨਾਇਆ ਗਿਆ, ਜਿਥੇ ਮੁਟਿਆਰਾਂ ਅਤੇ ਉਮਰਦਰਾਜ਼ ਮਹਿਲਾਵਾਂ ਨੇ ਵੱਧ ਚੜ੍ਹ ਕੇ ਇਸ ਮੇਲੇ 'ਚ ਹਿੱਸਾ ਲਿਆ ਅਤੇ ਮੇਲੇ ਦਾ ਅਨੰਦ ਮਾਣਿਆ। ਪਿੰਡ ਬਲਮਗੜ੍ਹ ਦੀ ਸਰਪੰਚ ਗੁਰਮੀਤ ਕੌਰ ਜਟਾਣਾ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਪੁਰਾਣੇ ਪੰਜਾਬ ਤੇ ਸੱਭਿਆਚਾਰ ਨਾਲ ਜੋੜਨਾ ਹੈ। ਇਸ ਮੌਕੇ ਬੱਚਿਆਂ ਨੇ ਜਿਥੇ ਗਿੱਧਾ ਪਾ ਕੇ ਖੂਬ ਆਨੰਦ ਮਾਣਿਆ ਉਥੇ ਹੀ ਉਨ੍ਹਾਂ ਨੂੰ ਚਰਖਾ, ਮਦਾਣੀ ਤੇ ਪੁਰਾਣੇ ਜ਼ਮਾਨੇ 'ਚ ਸਵਾਣੀਆਂ ਵਲੋਂ ਵਰਤੀਆਂ ਜਾਂਦੇ ਭਾਂਡੇ ਵੀ ਦਿਖਾਏ ਗਏ। ਪਿੰਡ ਵਾਸੀਆਂ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੀ ਜ਼ਿਲਾ ਸਪੋਰਟਸ ਅਫਸਰ ਅਨਿੰਦਰਕੌਰ ਕੌਰ ਨੇ ਪਿੰਡ ਦੀ ਸਰਪੰਚ ਗੁਰਮੀਤ ਕੌਰ ਜਟਾਣਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸੇ ਤਰ੍ਹਾਂ ਮੋਗਾ ਦੇ ਪਿੰਡ 'ਚ ਵੀ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਛੋਟੀਆਂ ਬੱਚੀਆਂ ਨੇ ਆਪਣੀ ਪੇਸ਼ਕਾਰੀ ਨਾਲ ਸਮਾਗਮ 'ਚ ਮੌਜੂਦ ਲੋਕਾਂ ਦਾ ਮਨ ਮੋਹ ਲਿਆ। ਦੂਜੇ ਪਾਸੇ ਜਲਾਲਾਬਾਦ ਦੇ ਸਕੂਲ 'ਚ ਵੀ ਬੱਚਿਆਂ ਨੇ ਗਿੱਧਾ ਪਾ ਕੇ ਤਿਆ ਦੇ ਤਿਉਹਾਰ ਨੂੰ ਮਨਾਇਆ। ਸਕੂਲ ਦੀਆਂ ਛੋਟੀਆਂ-ਛੋਟੀਆਂ ਕੁੜੀਆਂ ਨੇ ਗਿੱਧੇ 'ਚ ਅਜਿਹੀ ਧਮਾਲ ਪਾਈ ਕਿ ਮੰਨੋ ਭੂਚਾਲ ਆ ਗਿਆ। ਪੰਜਾਬੀ ਪਹਿਰਾਵੇ 'ਚ ਸਜੀਆਂ ਕੁੜੀਆਂ ਬੇਹੱਦ ਖੂਬਸੂਰਤ ਲੱਗ ਰਹੀਆਂ ਸੀ। ਦੱਸ ਦੇਈਏ ਕਿ ਤੀਆਂ ਮਨਾਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੇ ਪਿੰਡਾਂ 'ਚ ਮੇਲੇ ਤੇ ਕਈ ਤਰ੍ਹਾਂ ਦੇ ਸਮਾਗਮ ਮਨਾਏ ਜਾਂਦੇ ਹਨ ਪਰ ਅਜੋਕੇ ਸਮੇਂ 'ਚ ਇਹ ਤਿਉਹਾਰ ਅਲੋਪ ਹੁੰਦਾ ਜਾ ਰਿਹਾ। ਇਹ ਤਿਉਹਾਰ ਸੱਥਾ ਤੇ ਖੁੱਲ੍ਹੇ ਥਾਵਾਂ 'ਚੋਂ ਸਿਮਟ ਕੇ ਮਹਿਜ਼ ਸਕੂਲਾਂ-ਕਾਲਜਾਂ ਤੱਕ ਹੀ ਸੀਮਿਤ ਰਹਿ ਗਿਆ ਹੈ।
ਸਿੱਖਿਆ, ਰੋਜ਼ਗਾਰ ਅਤੇ ਰਾਜਨੀਤੀ ਦਾ ਮੁੱਖ ਧੁਰਾ ਬਣ ਕੇ ਉਭਰਿਆ 'ਬਠਿੰਡਾ'
NEXT STORY