ਮੁੱਲਾਂਪੁਰ ਦਾਖਾ (ਕਾਲੀਆ) : ਸਾਰੀ ਦੁਨੀਆਂ ਦਾ ਧਿਆਨ ਇਸ ਸਮੇਂ ਰੂਸ ਅਤੇ ਯੂਕ੍ਰੇਨ ਵਿਚਕਾਰ ਛਿੜੇ ਯੁੱਧ ਵੱਲ ਕੇਂਦਰਿਤ ਹੈ, ਜਿੱਥੇ ਸਮੁੱਚੇ ਦੇਸ਼ ਆਉਣ ਵਾਲੇ ਸੰਭਾਵੀਂ ਖ਼ਤਰੇ ਤੋਂ ਚਿੰਤਤ ਹਨ, ਉਥੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਯੂਕ੍ਰੇਨ ਪੜ੍ਹਨ ਗਏ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਡਾਹਢੇ ਫਿਕਰਮੰਦ ਹਨ। ਪੰਜਾਬ ਸੂਬੇ ਤੋਂ ਵੀ ਜਿਹੜੇ ਵਿਦਿਆਰਥੀ ਉੱਥੇ ਪੜ੍ਹਨ ਗਏ ਹਨ, ਉਨ੍ਹਾਂ ’ਚ ਜ਼ਿਆਦਾਤਰ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਗਏ ਬੱਚੇ ਹਨ। ਇਨ੍ਹਾਂ ਬੱਚਿਆਂ ਵਿਚ ਪਿੰਡ ਮੁੱਲਾਂਪੁਰ ਦੇ ਜਗਦੀਸ਼ ਸਿੰਘ ਅਤੇ ਰਾਜਵਿੰਦਰ ਕੌਰ ਦੀ ਹੋਣਹਾਰ ਸਪੁੱਤਰੀ ਪਰਵਿੰਦਰ ਕੌਰ ਵੀ ਹੈ, ਜਿਹੜੀ ਕਿ ਯੂਕ੍ਰੇਨ ਦੇ ਸ਼ਹਿਰ ਖਾਰਕੀਵ ਵਿਖੇ ਬਾਕੀ ਵਿਦਿਆਰਥੀਆਂ ਵਾਂਗ ਫਸੀ ਹੋਈ ਹੈ।
ਇਹ ਵੀ ਪੜ੍ਹੋ : MP ਡਾ. ਅਮਰ ਸਿੰਘ ਦੀ ਯੂਕ੍ਰੇਨ 'ਚ ਫਸੇ ਫਤਿਹਗੜ੍ਹ ਸਾਹਿਬ ਦੇ ਵਿਦਿਆਰਥੀਆਂ ਲਈ ਕੇਂਦਰੀ ਮੰਤਰੀ ਨੂੰ ਅਪੀਲ
ਮਾਪਿਆਂ ਨਾਲ ਪੱਤਰਕਾਰਾਂ ਦੀ ਟੀਮ ਨੇ ਮੁੱਲਾਂਪੁਰ ਵਿਖੇ ਉਨ੍ਹਾਂ ਦੇ ਗ੍ਰਹਿ ਜਾ ਕੇ ਗੱਲਬਾਤ ਕੀਤੀ ਤਾਂ ਕਾਫੀ ਗੰਭੀਰ ਅਤੇ ਚਿੰਤਾਂ ’ਚ ਡੁੱਬੀ ਮਾਂ ਰਾਜਵਿੰਦਰ ਕੌਰ, ਦਾਦੀ ਅਜੀਤ ਕੌਰ ਅਤੇ ਤਾਈ ਕੁਲਵਿੰਦਰ ਕੌਰ ਨੇ ਬੀਤੀ ਰਾਤ ਕਰੀਬ 8 ਵਜੇ ਆਪਣੀ ਧੀ ਨਾਲ ਫੋਨ ’ਤੇ ਹੋਈ ਗੱਲਬਾਤ ਬਾਰੇ ਦੱਸਿਆ ਕਿ ਬੁਰੀ ਤਰ੍ਹਾਂ ਘਬਰਾਈ ਪਰਵਿੰਦਰ ਕੌਰ ਵਾਰ-ਵਾਰ ਕਹਿ ਰਹੀ ਸੀ ਕਿ ‘‘ਮੰਮੀ ਸਾਡੀ ਕੋਈ ਵੀ ਬਾਂਹ ਨਹੀਂ ਫੜ੍ਹਦਾ’’। ਉਸ ਨੇ ਦੱਸਿਆ ਕਿ ਇੱਥੋਂ ਦੇ ਹਾਲਾਤ ਕਾਫੀ ਭਿਆਨਕ ਹਨ ਅਤੇ ਕਿਸੇ ਵੀ ਸਮੇਂ ਕੁੱਝ ਵੀ ਵਾਪਰ ਸਕਦਾ ਹੈ ਪਰ ਯੂਕ੍ਰੇਨ ਸਰਕਾਰ ਵੀ ਕੁੱਝ ਨਹੀਂ ਕਰ ਰਹੀ ਅਤੇ ਨਾ ਹੀ ਭਾਰਤ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਕੋਈ ਗੱਲ ਸੁਣਨ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਕਾਂਗਰਸ ’ਚ ਅਮਿਤ ਸ਼ਾਹ ਦਾ ਖੌਫ! ਨਤੀਜਿਆਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਪਰਿਵਾਰਾਂ ਸਣੇ ਰਾਜਸਥਾਨ ਭੇਜੇ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਵਿੰਦਰ ਕੌਰ 6 ਸਾਲ ਪਹਿਲਾਂ ਉਚੇਰੀ ਵਿੱਦਿਆ ਹਾਸਲ ਕਰਨ ਲਈ ਯੂਕ੍ਰੇਨ ਗਈ ਸੀ ਅਤੇ ਹੁਣ ਉਸ ਦੇ ਆਖ਼ਰੀ ਸਾਲ ਦੇ ਸਿਰਫ 2 ਮਹੀਨੇ ਬਾਕੀ ਸਨ ਅਤੇ ਦੋਵਾਂ ਮੁਲਕਾਂ ’ਚ ਲੜਾਈ ਸ਼ੁਰੂ ਹੋ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਸ ਦੀ ਪੜ੍ਹਾਈ ’ਤੇ ਤਕਰੀਬਨ 45 ਲੱਖ ਤੋਂ ਵਧੇਰੇ ਖ਼ਰਚ ਆ ਚੁੱਕਾ ਹੈ। ਪੱਤਰਕਾਰਾਂ ਵੱਲੋਂ ਪਰਵਿੰਦਰ ਕੌਰ ਦੇ ਮਸਕਟ ਗਏ ਪਿਤਾ ਜਗਦੀਸ਼ ਸਿੰਘ ਨਾਲ ਸੋਸ਼ਲ ਮੀਡੀਆ (ਵਟਸਐਪ ਰਾਹੀਂ) ਵੀਡੀਓ ਕਾਲ ਕਰ ਕੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਸਿਰਫ 5 ਕੁ ਮਿੰਟ ਪਹਿਲਾਂ ਹੀ ਗੱਲਬਾਤ ਹੋਈ ਹੈ। ਉਹ ਰੇਲ ਗੱਡੀ ਦੇ 6 ਘੰਟੇ ਲੰਬੇ ਇੰਤਜ਼ਾਰ ਤੋਂ ਬਾਅਦ, ਜਦੋਂ ਗੱਡੀ ਨਾ ਆਈ ਤਾਂ ਉਹ ਪੈਦਲ ਹੀ ਆਪਣੇ ਸੈਂਕੜੇ ਸਾਥੀਆਂ ਨਾਲ ਹੰਗਰੀ ਦੇ ਬਾਰਡਰ ਵੱਲ ਨੂੰ ਪੈਦਲ ਹੀ ਜਾ ਰਹੀ ਹੈ, ਜਿਹੜਾ ਕਿ 1500 ਕਿਲੋਮੀਟਰ ਦੂਰੀ ’ਤੇ ਹੈ ਅਤੇ ਉਨ੍ਹਾਂ ਨੂੰ ਲੜਾਈ ਦੇ ਨਾਲ-ਨਾਲ ਮੀਂਹ ਅਤੇ ਪੈ ਰਹੀ ਬਰਫ ਨੇ ਵੀ ਚਿੰਤਾ ’ਚ ਡੁਬੋ ਦਿੱਤਾ ਹੈ। ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕੋਲ ਸਿਰਫ ਪਾਸਪੋਰਟ ਅਤੇ ਕੁੱਝ ਕੁ ਕੱਪੜੇ ਬਾਕੀ ਬਚੇ ਹਨ, ਜਦੋਂ ਕਿ ਉਪਰੋਂ ਬੰਬਬਾਰੀ ਹੋ ਰਹੀ ਹੈ। ਪਰਵਿੰਦਰ ਕੌਰ ਅਨੁਸਾਰ ਫਿਲਹਾਲ ਕਿਸੇ ਤੋਂ ਕੋਈ ਰਾਹਤ ਦੀ ਉਮੀਦ ਦਿਖਾਈ ਨਹੀਂ ਦਿੰਦੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਆਖਿਰ ਕਿੱਥੇ ਗਏ ਯੂਕ੍ਰੇਨ ’ਚ ਲਾਪਤਾ ਹੋਏ ਭਾਰਤੀ ਵਿਦਿਆਰਥੀ? ਏਜੰਟਾਂ ਦੀ ਪਲਾਨਿੰਗ ਤਾਂ ਨਹੀਂ ਹੋ ਗਈ ਕਾਮਯਾਬ
NEXT STORY