ਬਠਿੰਡਾ (ਵਰਮਾ): ਕਾਂਗਰਸ ਲਈ ਸ਼ੁੱਕਰਵਾਰ ਦਾ ਦਿਨ ਇਤਿਹਾਸਿਕ ਰਿਹਾ ਜਦ ਬਠਿੰਡੇ ਦੀ ਪਹਿਲੀ ਮਹਿਲਾ ਮੇਅਰ ਰਮਨ ਗੋਇਲ ਨੇ ਅਹੁਦਾ ਸੰਭਾਲਿਆ ਅਤੇ ਕਾਂਗਰਸ ਨੂੰ ਇਹ ਮੁਕਾਮ 53 ਸਾਲ ਬਾਅਦ ਪ੍ਰਾਪਤ ਹੋਇਆ। ਕੌਂਸਲਰਾਂ ਦੇ ਨਾਲ ਉਮੜੀ ਭੀੜ ਵਿਚ ਰਮਨ ਗੋਇਲ ਨੇ ਮੇਅਰ ਦੀ ਕੁਰਸੀ ਨੂੰ ਨਮਨ ਕੀਤਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਕੁਰਸੀ ’ਤੇ ਬਿਠਾਇਆ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੰਧੂ ਦੀ ਤਾਜਪੋਸ਼ੀ ਵੀ ਹੋਈ। ਵਿੱਤ ਮੰਤਰੀ ਦੇ ਇਲਾਵਾ ਸੀਨੀਆਰ ਕਾਂਗਰਸੀ ਆਗੂ ਜੈਜੀਤ ਜੌਹਲ, ਟਰੱਸਟ ਦੇ ਚੇਅਰਮੈਨ ਕੇਵਲ ਕ੍ਰਿਸ਼ਨ ਅਗਰਵਾਲ, ਡਿਪਟੀ ਮੈਜਿਸਟ੍ਰੇਟ ਬੀ. ਸ਼੍ਰੀਨਿਵਾਸਨ, ਐੱਸ. ਐੱਸ. ਪੀ. ਭੁਪਿੰਦਰਜੀਤ ਸਿੰਘ ਵਿਰਕ, ਕਮਿਸ਼ਨਰ ਵਿਰਕਮ ਜੀਤ ਸਿੰਘ ਸ਼ੇਰਗਿੱਲ ਅਤੇ ਨਿਗਮ ਅਧਿਕਾਰੀ ਵੀ ਮੌਜੂਦ ਸਨ। ਵਿੱਤ ਮੰਤਰੀ ਨੇ ਇਸ ਮੌਕੇ ’ਤੇ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਕੌਂਸਲਰ ਦਾ ਕੰਮ ਰੁਕਣਾ ਨਹੀਂ ਚਾਹੀਦਾ ਅਤੇ ਵਿਕਾਸ ਕਾਰਜਾਂ ਦੇ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਬਠਿੰਡਾ ’ਚ ਕੋਰੋਨਾ ਦਾ ਕਹਿਰ ਜਾਰੀ, 5 ਲੋਕਾਂ ਦੀ ਮੌਤ ਸਣੇ 596 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਕਾਂਗਰਸ ਕੋਲ 43 ਕੌਂਸਲਰ ਹਨ, ਜਦਕਿ 7 ਅਕਾਲੀ ਦਲ ਦੇ ਪਰ ਤਾਜਪੋਸ਼ੀ ਪ੍ਰੋਗਰਾਮ ’ਚ ਅਕਾਲੀ ਕੌਂਸਲਰਾਂ ਦੇ ਇਲਾਵਾ ਕਾਂਗਰਸ ਦੇ 2 ਕੌਂਸਲਰ ਜਗਰੂਪ ਸਿੰਘ ਗਿੱਲ ਅਤੇ ਸੁੱਖੀ ਡਿੱਲੋ ਗਾਇਬ ਰਹੇ। ਜਗਰੂਪ ਸਿੰਘ ਗਿੱਲ ਜੋ ਕਿ ਸੀਨੀਅਰ ਕਾਂਗਰਸ ਆਗੂ ਅਤੇ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਨਗਰ ਨਿਗਮ ਦੀ ਚੋਣ ਵੀ ਲੜੀ ਅਤੇ ਉਨ੍ਹਾਂ ਤੋਂ ਪੂਰੀ ਉਮੀਦ ਸੀ ਕਿ ਮੇਅਰ ਉਨ੍ਹਾਂ ਨੂੰ ਬਣਾਇਆ ਜਾਵੇਗਾ ਪਰ ਪਾਸਾ ਪਲਟਿਆ ਅਤੇ ਰਮਨ ਗੋਇਲ ਨੂੰ ਮੇਅਰ ਚੁਣਿਆ ਗਿਆ, ਜਿਸ ਕਰਕੇ ਉਹ ਨਾਰਾਜ਼ ਵੀ ਹੋਏ। ਇਸ ਕਰ ਕੇ ਉਨ੍ਹਾਂ ਨੇ ਇਸ ਪ੍ਰੋਗਰਾਮ ਦਾ ਬਾਈਕਾਟ ਵੀ ਕੀਤਾ ਉਨ੍ਹਾਂ ’ਤੇ ਦੋਸ਼ ਸੀ ਕਿ ਮੇਅਰ ਦੀ ਚੋਣ ਵਿਚ ਵਿੱਤ ਮੰਤਰੀ ਨੇ ਮਨਮਰਜ਼ੀ ਕੀਤੀ ਅਤੇ ਚੋਣਾਂ ਵੀ ਸਹੀ ਤਰੀਕੇ ਨਾਲ ਨਹੀਂ ਹੋਇਆ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਵਿਅਕਤੀ ਬਿਨਾਂ ਦੱਸੇ ਗਿਆ ਕੈਨੇਡਾ, ਮਚਿਆ ਬਵਾਲ
ਤਾਜਪੋਸ਼ੀ ਪ੍ਰੋਗਰਾਮ ’ਚ ਭੀੜ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ
50 ਕੌਂਸਲਰਾਂ ਵਾਲੀ ਨਗਰ ਨਿਗਮ ਵਿਚ ਤਾਜਪੋਸ਼ੀ ਦੌਰਾਨ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਿਆ ਭੀੜ ’ਤੇ ਕੰਟਰੋਲ ਕਰਨ ਲਈ ਪੁਲਸ ਦਾ ਕੋਈ ਪ੍ਰਬੰਧ ਨਹੀਂ ਸੀ। ਕੋਰੋਨਾ ਕਾਲ ਵਿਚ ਭੀੜ ਨੇ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਈਆਂ। ਵਿੱਤ ਮੰਤਰੀ, ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਬਠਿੰਡਾ ਦੀ ਮੌਜੂਦਗੀ ’ਚ ਭੀੜ ਵੇਖਣ ਨੂੰ ਮਿਲੀ ਅਤੇ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ: ਸੰਗਰੂਰ: ਸਿਆਸੀ ਨੇਤਾ ਦੇ ਖ਼ਾਸਮਖ਼ਾਸ ਦੇ ਪੁੱਤਰ ਦੇ ਵਿਆਹ 'ਚ ਸ਼ਰੇਆਮ ਹੋਈ ਕੋਰੋਨਾ ਨਿਯਮਾਂ ਦੀ ਉਲੰਘਣਾ
ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਨੋਡਲ ਅਧਿਕਾਰੀ ਕੀਤੇ ਤਾਇਨਾਤ
NEXT STORY