ਲੁਧਿਆਣਾ(ਹਿਤੇਸ਼)-ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੂੰ ਜਿਥੇ ਨਾਜਾਇਜ਼ ਨਿਰਮਾਣ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਲਈ ਜਾਣਿਆ ਜਾਂਦਾ ਹੈ,ਉਥੇ ਹੀ ਇਸੇ ਬ੍ਰਾਂਚ ਦੀ ਚਿਤਾਵਨੀ ਵੀ ਗਲਤ ਤਰੀਕੇ ਨਾਲ ਚੱਲ ਰਹੀ ਹੈ, ਜਿਸ ਦੇ ਤਹਿਤ ਕਮਿਸ਼ਨਰ ਵਲੋਂ ਜ਼ਿਆਦਾਤਰ ਮੁਲਾਜ਼ਮਾਂ ਨੂੰ ਸਰਕਾਰ ਦੇ ਆਦੇਸ਼ ਦੇ ਉਲਟ ਕਰੰਟ ਡਿਊਟੀ ਚਾਰਜ ਦਿੱਤਾ ਗਿਆ ਹੈ। ਜੇਕਰ ਇਸ ਸਮੇਂ ਚੱਲ ਰਹੀ ਬਿਲਡਿੰਗ ਬ੍ਰਾਂਚ ਦੀ ਵਰਕਿੰਗ ਦੀ ਗੱਲ ਕਰੀਏ ਤਾਂ ਸਾਲਾਂ ਤੋਂ ਚੱਲੀ ਆ ਰਹੀ ਰਵਾਇਤ ਦੇ ਉਲਟ ਕਿਸੇ ਜੁਆਇੰਟ ਜਾਂ ਅਡੀਸ਼ਨਲ ਕਮਿਸ਼ਨਰ ਨੂੰ ਇੰਚਾਰਜ ਨਹੀਂ ਲਾਇਆ ਗਿਆ, ਸਗੋਂ ਸਾਰੀਆਂ ਫਾਈਲਾਂ ਏ. ਟੀ. ਪੀ. ਰਾਹੀਂ ਸਿੱਧਾ ਕਮਿਸ਼ਨਰ ਤੱਕ ਰੂਟ ਹੋ ਰਹੀ ਹੈ। ਜ਼ੋਨਲ ਕਮਿਸ਼ਨਰ ਕੋਲ ਸਿਰਫ ਰਿਹਾਇਸ਼ੀ ਨਕਸ਼ੇ ਪਾਸ ਕਰਨ ਦੀ ਪਾਵਰ ਹੈ।
ਇਸ ਤੋਂ ਵੀ ਵਧ ਕੇ ਮੌਜੂਦਾ ਸਮੇਂ ਦੇ ਦੌਰਾਨ ਸਰਕਾਰ ਵਲੋਂ ਬਿਲਡਿੰਗ ਬ੍ਰਾਂਚ 'ਚ ਕੋਈ ਸੀਨੀਅਰ ਟਾਊਨ ਪਲਾਨਰ ਅਤੇ ਐੱਮ. ਟੀ. ਪੀ. ਦੀ ਨਿਯੁਕਤੀ ਹੀ ਨਹੀਂ ਕੀਤੀ ਗਈ ਹੈ। ਸਿਰਫ ਦੋ ਹੀ ਰੈਗੂਲਰ ਏ. ਟੀ. ਪੀਜ਼ ਹਨ। ਜਦਕਿ ਜ਼ੋਨ ਏ, ਬੀ ਅਤੇ ਸੀ 'ਚ ਹੈੱਡ ਡਰਾਫਟਮੈਨ ਅਤੇ ਇੰਸਪੈਕਟਰ ਨੂੰ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕਾਫੀ ਡਰਾਫਟਮੈਨਾਂ ਦੀ ਫੀਲਡ 'ਚ ਇੰਸਪੈਕਟਰ ਲਾਇਆ ਹੋਇਆ ਹੈ। ਜਦਕਿ ਸਰਕਾਰ ਨੇ ਸਾਫ ਆਦੇਸ਼ ਦਿੱਤੇ ਹੋਏ ਹਨ ਕਿ ਨਗਰ ਨਿਗਮ ਦੇ ਲੈਵਲ 'ਤੇ ਕਿਸੇ ਵੀ ਅਫਸਰ ਨੂੰ ਕਰੰਟ ਡਿਊਟੀ ਚਾਰਜ ਨਹੀਂ ਦਿੱਤਾ ਜਾ ਸਕਦਾ, ਜਿਸ ਦੇ ਬਾਵਜੂਦ ਕਮਿਸ਼ਨਰ ਨੇ ਉਪਰੋਕਤ ਕੈਟਾਗਿਰੀ ਦੇ ਸਾਰੇ ਮੁਲਾਜ਼ਮਾਂ ਨੂੰ ਆਪਣੇ ਪੱਧਰ 'ਤੇ ਹੀ ਅਡੀਸ਼ਨਲ ਚਾਰਜ ਦਿੱਤਾ ਹੋਇਆ ਹੈ। ਜਿਸਦੇ ਲਈ ਸਰਕਾਰ ਦੀ ਕੋਈ ਮਨਜ਼ੂਰੀ ਨਹੀਂ ਲਈ ਗਈ ਹੈ।
ਚਹੇਤੇ ਡਰਾਫਟਮੈਨ ਨੂੰ ਦਿੱਤਾ ਦੋ ਬਲਾਕ ਦਾ ਚਾਰਜ
ਜ਼ੋਨ ਡੀ 'ਚ ਚਾਰ ਇੰਸਪੈਕਟਰ ਹੋਣ ਦੇ ਬਾਵਜੂਦ ਇਕ ਨਵੇਂ ਡਰਾਫਟਮੈਨ ਨੂੰ ਵੱਡੇ ਬਲਾਕ 34 ਅਤੇ 1 ਦਾ ਚਾਰਜ ਦਿੱਤਾ ਹੋਇਆ ਹੈ, ਇਸੇ ਤਰ੍ਹਾਂ ਜ਼ੋਨ ਸੀ 'ਚ ਜੂਨੀਅਰ ਡਰਾਫਟਮੈਨ ਨੂੰ ਇੰਸਪੈਕਟਰ ਲਾ ਦਿੱਤਾ ਗਿਆ ਹੈ, ਜਿਸ ਦੇ ਲਈ ਸਟਾਫ ਦੀ ਘਾਟ ਦਾ ਬਹਾਨਾ ਬਣਾਇਆ ਜਾ ਰਿਹਾ ਹੈ।
ਭ੍ਰਿਸ਼ਟਾਚਾਰ ਦੀ ਪੋਲ ਖੁੱਲ੍ਹਣ ਤੋਂ ਬਾਅਦ ਛੁੱਟੀ 'ਤੇ ਗਿਆ ਇੰਸਪੈਕਟਰ
ਨਗਰ ਨਿਗਮ ਦੇ ਜ਼ੋਨ ਡੀ ਦੀ ਬਿਲਡਿੰਗ ਬ੍ਰਾਂਚ ਦੇ ਜਿਸ ਇੰਸਪੈਕਟਰ ਵਲੋਂ ਇਕ ਲੱਖ ਦੀ ਰਿਸ਼ਵਤ ਲੈ ਕੇ ਕਿਚਲੂ ਨਗਰ ਵਿਚ ਨਾਜਾਇਜ਼ ਕਮਰਸ਼ੀਅਲ ਨਿਰਮਾਣ ਕਰਵਾਉਣ ਦੇ ਬਾਅਦ ਸੀਲਿੰਗ ਕਰਨ ਦੇ ਮਾਮਲੇ ਦਾ ਖੁਲਾਸਾ ਜਗ ਬਾਣੀ ਨੇ ਕੀਤਾ ਹੈ, ਉਹ ਇੰਸਪੈਕਟਰ ਪੋਲ ਖੁੱਲ੍ਹਣ ਦੇ ਬਾਅਦ ਛੁੱਟੀ 'ਤੇ ਚਲਾ ਗਿਆ ਹੈ, ਜਿਸ ਇੰਸਪੈਕਟਰ ਵਲੋਂ ਬਿਲਡਿੰਗ ਦੀ ਸੀਲ ਖੋਲ੍ਹਣ ਦੇ ਬਾਅਦ ਦਿੱਤੇ ਗਏ ਪੈਸੇ ਵਾਪਸ ਕਰਨ ਦਾ ਆਫਰ ਸਵੀਕਾਰ ਕਰਨ ਦੀ ਜਗ੍ਹਾ ਮੇਅਰ ਨੇ ਉਸ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕਰ ਦਿੱਤੀ ਹੈ। ਇਸ ਕਾਰਨ ਉਸ ਇੰਸਪੈਕਟਰ 'ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਦੀ ਗਾਜ਼ ਡਿੱਗਣਾ ਤੈਅ ਮੰਨਿਆ ਜਾ ਰਿਹਾ ਹੈ। ਉਥੇ, ਉਕਤ ਇੰਸਪੈਕਟਰ ਨੂੰ ਵਿਜੀਲੈਂਸ ਦੇ ਸ਼ਿਕੰਜੇ ਵਿਚ ਆਉਣ ਦਾ ਡਰ ਵੀ ਸਤਾ ਰਿਹਾ ਹੈ।
24 ਲੱਖ ਦਾ ਟਿਊਬਵੈੱਲ ਬਣਿਆ ਸਫੈਦ ਹਾਥੀ
NEXT STORY