ਪਟਿਆਲਾ — ਬੀਤੇ ਢਾਈ ਸਾਲ ਤੋਂ ਨਿਗਮ ਦੇ 300 ਤੋਂ ਵੱਧ ਮੁਲਾਜ਼ਮਾਂ ਦਾ ਪੀ. ਐੱਫ./ ਐੱਸ. ਪੀ. ਐੱਫ. ਜਮਾ ਨਾ ਕਰਨ ਵਾਲੇ ਬੇਹੱਦ ਮਾੜੀ ਵਿੱਤੀ ਹਾਲਤ 'ਚੋਂ ਲੰਘਣ ਵਾਲੇ ਨਗਰ ਨਿਗਮ ਪ੍ਰਸ਼ਾਸਨ ਨੇ ਮੇਅਰ ਤੇ ਕਮਿਸ਼ਨਰ ਦੇ ਲਈ ਲਗਭਗ 31 ਲੱਖ ਰੁਪਏ ਖਰਚ ਕਰਕੇ ਦੋ ਨਵੀਂਆਂ ਇਨੋਵਾ ਗੱਡੀਆਂ ਖਰੀਦੀਆਂ ਹਨ। ਇਨ੍ਹਾਂ ਗੱਡੀਆਂ ਨੂੰ ਖਰੀਦਣ ਦਾ ਸੁਝਾਅ ਲਗਭਗ 4 ਮਹੀਨੇ ਪਹਿਲਾਂ ਸਾਬਕਾ ਅਕਾਲੀ -ਭਾਜਪਾ ਸਰਕਾਰ ਨੇ ਪਾਸ ਕੀਤਾ ਸੀ। ਇਨ੍ਹਾਂ ਦੀ ਖਰੀਦ ਕਾਂਗਰਸ ਕਾਰਜਕਾਲ 'ਚ ਕੀਤੀ ਗਈ ਹੈ। ਹੁਣ ਤਕ ਮੇਅਰ ਤੇ ਕਮਿਸ਼ਨਰ ਦੇ ਕੋਲ ਪੁਰਾਣੀ ਅੰਬੇਸਡਰ ਸੀ। ਦੂਜੇ ਪਾਸੇ ਮਿਊਨਿਸੀਪਲ ਵਰਕਰਸ ਯੂਨੀਅਨ ਨੇ ਕਿਹਾ ਕਿ ਮੁਲਾਜ਼ਮ ਇਕ-ਇਕ ਪਾਈ ਲਈ ਤਰਸ ਰਹੇ ਹਨ, ਉਥੇ ਹੀ ਮੇਅਰ-ਕਮਿਸ਼ਨਰ ਲਈ ਲੱਖਾਂ ਖਰਚ ਕਰਕੇ ਨਵੀਂਆਂ ਗੱਡੀਆਂ ਖਰੀਦਣਾ ਅਫਸਰਸ਼ਾਹੀ ਦੀ ਮੁਲਾਜ਼ਮਾਂ ਦੇ ਪ੍ਰਤੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਮਿਊਨਿਸੀਪਲ ਵਰਕਰਾਂ ਯੂਨੀਅਨ ਪ੍ਰਧਾਨ ਨਰੇਸ਼ ਬਾਬੀ ਦੇ ਮੁਤਾਬਕ ਮੁਲਾਜ਼ਮਾਂ ਦਾ 2 ਸਾਲ ਤੋਂ ਨਿਗਮ ਪ੍ਰਸ਼ਾਸਨ ਨੇ ਨਾ ਪੀ. ਐੱਫ. ਜਮਾ ਕਰਵਾਇਆ ਹੈ ਤੇ ਨਾ ਸੀ. ਪੀ. ਐੱਫ.। ਸਿਰਫ ਪੀ. ਐੱਫ. ਤੇ ਸੀ. ਪੀ. ਐੱਫ. ਦਾ ਹੀ ਨਿਗਮ ਵਲੋਂ 10 ਕਰੋੜ ਰੁਪਏ ਬਕਾਇਆ ਹੈ। ਮੁਲਾਜ਼ਮਾਂ ਨੂੰ ਹਰ ਮਹੀਨੇ ਸੇਲੇਰੀ ਦੇ ਲਈ ਧਰਨੇ ਦੇਣੇ ਪੈਂਦੇ ਹਨ। ਮੈਡੀਕਲ ਬਿਲਾਂ ਦੀ ਅਦਾਇਗੀ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ।
ਪੰਜਾਬ, ਹਰਿਆਣਾ ਤੇ ਹੋਰਨਾਂ ਰਾਜਾਂ 'ਚ ਕਿਸਾਨਾਂ ਦੇ ਧਰਨੇ ਜਾਰੀ ਰਹਿਣਗੇ : ਬੀ.ਕੇ.ਯੂ.
NEXT STORY