Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    1:13:24 PM

  • punjab police in controversy employee slaps boy in jalandhar

    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ...

  • driving license  traffic rules violation  government

    ਟਰੈਫਿਕ ਉਲੰਘਣਾ ’ਤੇ ਲਾਗੂ ਹੋਣ ਜਾ ਰਿਹਾ ਨਵਾਂ...

  • farmers   protest continues for the fourth day in chandigarh

    ਚੰਡੀਗੜ੍ਹ 'ਚ ਚੌਥੇ ਦਿਨ ਵੀ ਕਿਸਾਨਾਂ ਦਾ ਧਰਨਾ...

  • mata vaishno devi yatra fare hike

    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sangrur-Barnala
  • ਬਰਨਾਲਾ ਨਗਰ ਨਿਗਮ ’ਚ ‘ਜਗ ਬਾਣੀ’ ਦਾ ‘ਰੀਅਲਿਟੀ ਚੈੱਕ’: ਸਿਰਫ 7 ਕਰਮਚਾਰੀ ਮਿਲੇ ਹਾਜ਼ਰ!

PUNJAB News Punjabi(ਪੰਜਾਬ)

ਬਰਨਾਲਾ ਨਗਰ ਨਿਗਮ ’ਚ ‘ਜਗ ਬਾਣੀ’ ਦਾ ‘ਰੀਅਲਿਟੀ ਚੈੱਕ’: ਸਿਰਫ 7 ਕਰਮਚਾਰੀ ਮਿਲੇ ਹਾਜ਼ਰ!

  • Edited By Anmol Tagra,
  • Updated: 14 Jul, 2026 01:33 PM
Sangrur-Barnala
municipal corporation barnala
  • Share
    • Facebook
    • Tumblr
    • Linkedin
    • Twitter
  • Comment

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਕੀ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਣਾ ਅਤੇ ਆਪਣੀ ਮਰਜ਼ੀ ਨਾਲ ਦਫਤਰ ਆਉਣਾ ਹੀ ਨਗਰ ਨਿਗਮ ਬਰਨਾਲਾ ਦੀ ‘ਰੂਟੀਨ ਪ੍ਰੈਕਟਿਸ’ ਬਣ ਚੁੱਕਾ ਹੈ? ਇਹ ਸਵਾਲ ਅੱਜ ਉਸ ਵੇਲੇ ਹਕੀਕਤ ਬਣ ਕੇ ਸਾਹਮਣੇ ਆਇਆ ਜਦੋਂ ਸਵੇਰੇ ਠੀਕ 9 ਵਜੇ ‘ਜਗ ਬਾਣੀ’ ਦੀ ਟੀਮ ਨੇ ਜਨਤਾ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਨਗਰ ਨਿਗਮ ਬਰਨਾਲਾ ਦੇ ਦਫ਼ਤਰ ਵਿਚ ਇਕ ਸਰਪ੍ਰਾਈਜ਼ ‘ਰੀਅਲਿਟੀ ਚੈੱਕ’ ਕੀਤਾ। ਇਸ ਦੌਰਾਨ ਜੋ ਹੈਰਾਨੀਜਨਕ ਤੱਥ ਸਾਹਮਣੇ ਆਏ, ਉਨ੍ਹਾਂ ਨੇ ਪ੍ਰਸ਼ਾਸਨਿਕ ਜਵਾਬਦੇਹੀ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਅਡਵਾਂਸ ਹੁੰਦੇ ਜਾ ਰਹੇ ਜ਼ਮਾਨੇ ’ਚ ਵੀ ਇੱਥੋਂ ਦਾ ਪ੍ਰਸ਼ਾਸਨ ਆਖਰ ਬਾਇਓਮੀਟ੍ਰਿਕ ਹਾਜ਼ਰੀ ਤੋਂ ਕਿਉਂ ਭੱਜ ਰਿਹਾ ਹੈ, ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ।

ਸਵੇਰੇ 9 ਵਜੇ ਦਫਤਰ ਨੂੰ ਜਿੰਦਾ, ਬਾਹਰ ਖੜ੍ਹੇ ਅਫਸਰ ਕਰਦੇ ਰਹੇ ਇੰਤਜ਼ਾਰ

ਜਦੋਂ ਆਮ ਲੋਕ ਆਪਣੇ ਕੰਮਾਂਕਾਰਾਂ ਲਈ ਦਫਤਰ ਪਹੁੰਚਣਾ ਸ਼ੁਰੂ ਹੁੰਦੇ ਹਨ, ਉੱਥੇ ਨਗਰ ਨਿਗਮ ਦੀ ਡਾਕ ਸ਼ਾਖਾ (ਜਿੱਥੇ ਹਾਜ਼ਰੀ ਰਜਿਸਟਰ ਹੁੰਦਾ ਹੈ) ਦਾ ਮੁੱਖ ਕਮਰਾ ਜਿੰਦਾ ਲੱਗਾ ਹੋਣ ਕਰ ਕੇ ਬੰਦ ਪਿਆ ਸੀ। ਨਿਯਮਾਂ ਮੁਤਾਬਕ ਜਿਸ ਕਰਮਚਾਰੀ ਦੀ ਡਿਊਟੀ ਰਜਿਸਟਰ ਸਾਂਭਣ ਦੀ ਹੈ, ਉਸ ਨੂੰ 10 ਮਿੰਟ ਪਹਿਲਾਂ ਹਾਜ਼ਰ ਹੋਣਾ ਚਾਹੀਦਾ ਹੈ ਤਾਂ ਜੋ ਬਾਕੀ ਸਟਾਫ ਸਮੇਂ ਸਿਰ ਹਾਜ਼ਰੀ ਲਗਾ ਸਕੇ ਪਰ ਇੱਥੇ ਸਿਸਟਮ ਦਾ ਮਜ਼ਾਕ ਦੇਖੋ: ਐੱਮ. ਈ. ਸਲੀਮ ਮੁਹੰਮਦ, ਜੇ. ਈ. ਨਿਖਿਲ ਕੌਸ਼ਲ ਅਤੇ ਲਖਵਿੰਦਰ ਸਿੰਘ ਵਰਗੇ ਜ਼ਿੰਮੇਵਾਰ ਮੁਲਾਜ਼ਮ ਖੁਦ ਕਮਰਾ ਖੁੱਲ੍ਹਣ ਦੀ ਉਮੀਦ ’ਚ ਬਾਹਰ ਖੜ੍ਹੇ ਸਨ।

ਫੋਨ ’ਤੇ ਛੁੱਟੀਆਂ ਦੇ ਕੇ ਚੱਲ ਰਹੀ ਹੈ ਸਰਕਾਰ

ਤਕਰੀਬਨ 15 ਤੋਂ 20 ਮਿੰਟ ਦੀ ਦੇਰੀ ਤੋਂ ਬਾਅਦ ਜਦੋਂ ਕਮਰਾ ਖੋਲ੍ਹਿਆ ਗਿਆ ਤਾਂ ਡਾਕ ਸ਼ਾਖਾ ਦੇ ਇੰਚਾਰਜ ਖੁਦ ਗਾਇਬ ਸਨ। ਉੱਥੇ ਮੌਜੂਦ ਇਕ ਹੋਰ ਕਰਮਚਾਰੀ ਨੇ ਬੜੀ ਬੇਬਾਕੀ ਨਾਲ ਜਵਾਬ ਦਿੱਤਾ, ਮੈਡਮ ਦਾ ਫ਼ੋਨ ਆ ਗਿਆ ਸੀ, ਉਹ ਅੱਧੇ ਦਿਨ ਦੀ ਛੁੱਟੀ ’ਤੇ ਹਨ। ਜਦੋਂ ਲਿਖਤੀ ਛੁੱਟੀ ਬਾਰੇ ਪੁੱਛਿਆ ਗਿਆ ਤਾਂ ਮਿਲੇ ਜਵਾਬ ਨੇ ਸਿਸਟਮ ਦੀ ਪੋਲ ਖੋਲ੍ਹ ਦਿੱਤੀ “ਇਹ ਸਾਡੀ ਰੂਟੀਨ ਪ੍ਰੈਕਟਿਸ ਹੈ, ਜਦੋਂ ਸਾਨੂੰ ਕੰਮ ਹੁੰਦਾ ਹੈ, ਅਸੀਂ ਫ਼ੋਨ ’ਤੇ ਹੀ ਨੋਟ ਕਰਵਾ ਦਿੰਦੇ ਹਾਂ। ਇਹ ਜਵਾਬ ਦੱਸਦਾ ਹੈ ਕਿ ਇੱਥੇ ਲਿਖਤੀ ਨਿਯਮ ਨਹੀਂ, ਸਗੋਂ ‘ਫੋਨ ਕਲਚਰ’ ਚੱਲ ਰਿਹਾ ਹੈ।

51 ’ਚੋਂ ਸਿਰਫ 7 ਹਾਜ਼ਰ : ਰਜਿਸਟਰ ’ਚੋਂ ‘ਸਮਾਂ’ ਹੀ ਗਾਇਬ!

ਜਦੋਂ ‘ਜਗ ਬਾਣੀ’ ਦੀ ਟੀਮ ਨੇ ਦਫਤਰ ਦੇ ਅੰਦਰ ਜਾ ਕੇ ਅਸਲ ਹਾਜ਼ਰੀ ਰਜਿਸਟਰ ਦੀ ਜਾਂਚ ਕੀਤੀ, ਤਾਂ ਅੰਕੜੇ ਸੁੰਨ ਕਰਨ ਵਾਲੇ ਸਨ। ਨਗਰ ਨਿਗਮ ’ਚ ਕੁੱਲ 51 ਮੁਲਾਜ਼ਮ ਤਾਇਨਾਤ ਹਨ ਪਰ ਸਵੇਰੇ ਸਵਾ 9 ਵਜੇ ਤੱਕ ਸਿਰਫ 7 ਕਰਮਚਾਰੀਆਂ ਦੀ ਹਾਜ਼ਰੀ ਹੀ ਦਰਜ ਸੀ। ਬਾਕੀ ਦੇ 44 ਕਰਮਚਾਰੀ ਤੇ ਅਧਿਕਾਰੀ ਕਿੱਥੇ ਸਨ? ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ।

ਇਸ ਜਾਂਚ ਦੌਰਾਨ ਇਕ ਹੋਰ ਵੱਡੀ ਖਾਮੀ ਸਾਹਮਣੇ ਆਈ। ਹਾਜ਼ਰੀ ਰਜਿਸਟਰ ’ਚ ‘ਸਮਾਂ ਦਰਜ ਕਰਨ’ ਦਾ ਕੋਈ ਖਾਨਾ ਹੀ ਨਹੀਂ ਸੀ! ਭਾਵ ਜੇਕਰ ਕੋਈ ਮੁਲਾਜ਼ਮ ਲੇਟ ਆ ਕੇ ਵੀ ਹਾਜ਼ਰੀ ਲਗਾਉਂਦਾ ਹੈ, ਤਾਂ ਇਹ ਪਤਾ ਹੀ ਨਹੀਂ ਲੱਗ ਸਕੇਗਾ ਕਿ ਉਹ ਕਿੰਨੇ ਵਜੇ ਆਇਆ। ਅੱਜ ਦੇ ਐਡਵਾਂਸ ਜ਼ਮਾਨੇ ’ਚ ਜਿੱਥੇ ਛੋਟੇ ਤੋਂ ਛੋਟੇ ਪ੍ਰਾਈਵੇਟ ਦਫਤਰਾਂ ’ਚ ਵੀ ਇਕ-ਇਕ ਮਿੰਟ ਦਾ ਹਿਸਾਬ ਰੱਖਣ ਲਈ ਬਾਇਓਮੀਟ੍ਰਿਕ ਮਸ਼ੀਨਾਂ ਲੱਗੀਆਂ ਹੋਈਆਂ ਹਨ, ਉੱਥੇ ਨਗਰ ਨਿਗਮ ਬਰਨਾਲਾ ’ਚ ਜਾਣਬੁੱਝ ਕੇ ਇਸ ਪੁਰਾਤਨ ਸਿਸਟਮ ਨੂੰ ਚਲਾਇਆ ਜਾ ਰਿਹਾ ਹੈ ਤਾਂ ਜੋ ਅਫਸਰਾਂ ਦੀ ਲੇਟ-ਲਤੀਫੀ ’ਤੇ ਪਰਦਾ ਪਾਇਆ ਜਾ ਸਕੇ।

‘ਵਾਧੂ ਚਾਰਜ’ ਦੀ ਆੜ ’ਚ ਲੁਕਵੀਂ ਖੇਡ

ਜਦੋਂ ਵੱਖ-ਵੱਖ ਬ੍ਰਾਂਚਾਂ ’ਚ ਜਾ ਕੇ ਗੈਰ-ਹਾਜ਼ਰ ਕਰਮਚਾਰੀਆਂ ਬਾਰੇ ਪੁੱਛਿਆ ਗਿਆ, ਤਾਂ ਉੱਥੇ ਮੌਜੂਦ ਸਟਾਫ ਨੇ ਕਿਹਾ ਸਾਹਿਬ ਕੋਲ ਵਾਧੂ ਚਾਰਜ ਹੈ, ਇਸ ਲਈ ਉਹ ਅੱਜ ਦੂਜੀ ਜਗ੍ਹਾ ਗਏ ਹੋਣਗੇ ਪਰ ਹੁਣ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਅਧਿਕਾਰੀ ਸੱਚਮੁੱਚ ਦੂਜੀ ਜਗ੍ਹਾ ਡਿਊਟੀ ਨਿਭਾ ਰਹੇ ਹਨ? ਕੀ ਪਤਾ ਉੱਥੇ ਵੀ ਇਹ ਆਖਿਆ ਹੋਵੇਗਾ ਕਿ ਸਾਹਿਬ ਅੱਜ ਬਰਨਾਲਾ ਗਏ ਹੋਏ ਹਨ। ਇਸ ਦੋਹਰੀ ਗੈਰ-ਹਾਜ਼ਰੀ ਦੀ ਖੇਡ ਬਾਰੇ ਮੌਕੇ ’ਤੇ ਹਾਜ਼ਰ ਕਰਮਚਾਰੀ ਕੋਈ ਠੋਸ ਜਵਾਬ ਨਹੀਂ ਦੇ ਸਕੇ। ਇਹ ‘ਵਾਧੂ ਚਾਰਜ’ ਦਾ ਸਿਸਟਮ ਅਸਲ ’ਚ ਜਵਾਬਦੇਹੀ ਤੋਂ ਬਚਣ ਦਾ ਸਭ ਤੋਂ ਸੁਰੱਖਿਅਤ ਰਸਤਾ ਬਣ ਚੁੱਕਾ ਹੈ। ਹਾਲਾਂਕਿ ਕੁਝ ਕਰਮਚਾਰੀਆਂ ਦੇ ਫੀਲਡ ਜਾਂ ਵਾਧੂ ਚਾਰਜ ’ਤੇ ਹੋਣ ਦੀ ਗੱਲ ਵੀ ਸਾਹਮਣੇ ਆਈ ਪਰ ਮੌਕੇ ’ਤੇ ਕੋਈ ਐਸਾ ਰਿਕਾਰਡ ਉਪਲੱਬਧ ਨਹੀਂ ਸੀ ਜਿਸ ਨਾਲ ਇਹ ਸਪੱਸ਼ਟ ਹੋ ਸਕੇ ਕਿ ਉਹ ਕਿਸ ਡਿਊਟੀ ’ਤੇ ਅਤੇ ਕਿੱਥੇ ਮੌਜੂਦ ਹਨ।

ਦਰਜਾ ਵਧਿਆ ਪਰ ਜਨਤਾ ’ਤੇ ਤਨਖਾਹਾਂ ਦਾ ਵਾਧੂ ਬੋਝ

ਇਸ ਪੂਰੀ ਖਬਰ ਦਾ ਸਭ ਤੋਂ ਚਿੰਤਾਜਨਕ ਪਹਿਲੂ ਬਰਨਾਲਾ ਦੇ ਨਾਗਰਿਕਾਂ ਦੀ ਜੇਬ ’ਤੇ ਪੈ ਰਿਹਾ ਆਰਥਿਕ ਬੋਝ ਹੈ। ਨਗਰ ਕੌਂਸਲ ਨੂੰ ਅਪਗ੍ਰੇਡ ਕਰ ਕੇ ‘ਨਗਰ ਨਿਗਮ’ ਤਾਂ ਬਣਾ ਦਿੱਤਾ ਗਿਆ ਪਰ ਇਸ ਦੇ ਖੇਤਰਫਲ ’ਚ ਕੋਈ ਵਾਧਾ ਨਹੀਂ ਹੋਇਆ।

ਬਦਲਿਆ ਤਾਂ ਸਿਰਫ ਇਹ ਕਿ ਇੱਥੇ ਕਰਮਚਾਰੀਆਂ ਤੇ ਅਫਸਰਾਂ ਦੀ ਇਕ ਵੱਡੀ ਫੌਜ ਤਾਇਨਾਤ ਕਰ ਦਿੱਤੀ ਗਈ

ਪਹਿਲਾਂ : ਜੋ ਕੰਮ ਸਿਰਫ 1 ਐੱਮ. ਈ. ਅਤੇ 2 ਜੇ. ਈ. ਕਰਦੇ ਸਨ।

ਹੁਣ : ਉਸੇ ਕੰਮ ਲਈ 1 ਐੱਸ.ਈ., 1 ਐਕਸੀਅਨ, 1 ਐਮ.ਈ. ਅਤੇ 9 ਜੇ.ਈ. ਭਾਵ ਕੁੱਲ 12 ਉੱਚ ਅਧਿਕਾਰੀ ਬਿਠਾ ਦਿੱਤੀ ਗਏ ਹਨ।

ਇਨ੍ਹਾਂ ਸਾਰੇ ਵੱਡੇ ਅਫ਼ਸਰਾਂ ਦੀਆਂ ਲੱਖਾਂ ਰੁਪਏ ਦੀਆਂ ਤਨਖਾਹਾਂ ਦਾ ਵਾਧੂ ਬੋਝ ਬਰਨਾਲਾ ਦੀ ਜਨਤਾ ਦੇ ਟੈਕਸਾਂ 'ਤੇ ਪੈ ਰਿਹਾ ਹੈ। ਪਰ ਇਸ ਭਾਰੀ-ਭਰਕਮ ਸਟਾਫ਼ ਦੇ ਬਾਵਜੂਦ ਸਵੇਰੇ 9 ਵਜੇ ਦਫਤਰ ਦਾ ਖਾਲੀ ਮਿਲਣਾ ਸਿਸਟਮ ਦੀ ਨਾਕਾਮੀ ਨੂੰ ਬਿਆਨ ਕਰਦਾ ਹੈ।

ਮੇਅਰ ਹਸਨਪ੍ਰੀਤ ਭਾਰਦਵਾਜ ਨੇ ਦਿੱਤੀ ਸਖਤ ਐਕਸ਼ਨ ਦੀ ਚਿਤਾਵਨੀ

ਜਦੋਂ ਇਸ ਸਾਰੇ ਮਾਮਲੇ ਅਤੇ ਲੇਟ-ਲਤੀਫੀ ਬਾਰੇ ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ, ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਮੈਂ ਖੁਦ ਇਹ ਯਕੀਨੀ ਬਣਾਵਾਂਗਾ ਕਿ ਸਾਰੇ ਕਰਮਚਾਰੀ ਅਤੇ ਅਧਿਕਾਰੀ ਸਮੇਂ ਸਿਰ ਦਫ਼ਤਰ ਪੁੱਜਣ। ਜੋ ਵੀ ਮੁਲਾਜ਼ਮ ਲੇਟ ਆਉਣਗੇ ਜਾਂ ਬਿਨਾਂ ਲਿਖਤੀ ਮਨਜ਼ੂਰੀ ਦੇ ਗ਼ੈਰ-ਹਾਜ਼ਰ ਪਾਏ ਜਾਣਗੇ, ਉਨ੍ਹਾਂ ਵਿਰੁੱਧ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।

ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਨਗਰ ਨਿਗਮ ਸ਼ਹਿਰ ਦੀ ਸਫਾਈ, ਵਿਕਾਸ ਅਤੇ ਬੁਨਿਆਦੀ ਸਹੂਲਤਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਵਿਭਾਗ ਹੈ। ਅਜਿਹੇ ’ਚ ਦਫਤਰਾਂ ’ਚ ਸਮੇਂ ਦੀ ਪਾਬੰਦੀ, ਪਾਰਦਰਸ਼ੀ ਹਾਜ਼ਰੀ ਪ੍ਰਣਾਲੀ ਤੇ ਕਰਮਚਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣਾ ਨਾ ਸਿਰਫ ਪ੍ਰਸ਼ਾਸਨ ਦੀ ਭਰੋਸੇਯੋਗਤਾ ਵਧਾਏਗਾ, ਸਗੋਂ ਆਮ ਲੋਕਾਂ ਨੂੰ ਵੀ ਸਮੇਂ ਸਿਰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ’ਚ ਮਦਦਗਾਰ ਸਾਬਿਤ ਹੋਵੇਗਾ।

ਦਾਗ ਹਾਜ਼ਰੀ ’ਤੇ ਨਹੀਂ, ਸਿਸਟਮ ’ਤੇ

ਇਸ ਪੂਰੇ ਮਾਮਲੇ ਦਾ ਸਭ ਤੋਂ ਦਿਲਚਸਪ ਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਦੋਸ਼ ਸਿਰਫ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਦਾ ਨਹੀਂ, ਸਗੋਂ ਉਸ ਸਿਸਟਮ ਦਾ ਹੈ ਜੋ ਖੁਦ ਲਾਪ੍ਰਵਾਹੀ ਨੂੰ ਢੱਕਣ ਦਾ ਸਾਧਨ ਬਣ ਚੁੱਕਾ ਹੈ। ਜਦੋਂ ਹਾਜ਼ਰੀ ਰਜਿਸਟਰ ’ਚ ਸਮੇਂ ਦਾ ਕਾਲਮ ਹੀ ਨਹੀਂ, ਤਾਂ ਦੇਰੀ ਸਾਬਤ ਕਰਨ ਦਾ ਕੋਈ ਰਾਹ ਨਹੀਂ ਬਚਦਾ-ਇਹ ਖਾਮੀ ਇਤਫਾਕਨ ਹੈ ਜਾਂ ਜਾਣ-ਬੁੱਝ ਕੇ ਰੱਖੀ ਗਈ ਹੈ, ਇਹ ਸਵਾਲ ਹੁਣ ਲੋਕਾਂ ਦੇ ਮਨਾਂ ’ਚ ਉੱਠ ਰਿਹਾ ਹੈ।

ਦੂਜੇ ਪਾਸੇ, ਨਗਰ ਨਿਗਮ ਦਾ ਦਰਜਾ ਵਧਣ ਨਾਲ ਅਫਸਰਸ਼ਾਹੀ ਦੀ ਪੌੜੀ ਤਾਂ ਲੰਬੀ ਹੋ ਗਈ ਪਰ ਜਵਾਬਦੇਹੀ ਓਨੀ ਹੀ ਘੱਟ ਰਹਿ ਗਈ-ਜਿੰਨੇ ਜ਼ਿਆਦਾ ਅਹੁਦੇ, ਓਨਾ ਹੀ ਆਸਾਨ ਇਕ-ਦੂਜੇ ’ਤੇ ਜ਼ਿੰਮੇਵਾਰੀ ਟਾਲਣਾ। ਸਵਾਲ ਇਹ ਹੈ ਕਿ ਕੀ ਸਿਰਫ ਮੇਅਰ ਦੇ ਭਰੋਸੇ ਨਾਲ ਇਹ ਢਾਂਚਾਗਤ ਖਾਮੀ ਦੂਰ ਹੋਵੇਗੀ, ਜਾਂ ਬਾਇਓਮੈਟ੍ਰਿਕ ਹਾਜ਼ਰੀ ਵਰਗਾ ਠੋਸ ਕਦਮ ਹੀ ਇਸ ਦਾ ਅਸਲ ਹੱਲ ਹੈ।
 

  • Punjab
  • Barnala
  • Municipal Corporation Ludhiana

ਪੰਜਾਬ ਪੁਲਸ ਦਾ ਏ. ਐੱਸ. ਆਈ. ਗ੍ਰਿਫ਼ਤਾਰ, ਕਾਰਾ ਜਾਣ ਹੋ ਜਾਓਗੇ ਹੈਰਾਨ

NEXT STORY

Stories You May Like

  • 7 people arrested with heroin and drug capsules
    ਹੈਰੋਇਨ ਅਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ 7 ਲੋਕ ਗ੍ਰਿਫ਼ਤਾਰ
  • big reshuffle in the cricket team 7 players dropped and out
    ਕ੍ਰਿਕਟ ਟੀਮ 'ਚ ਵੱਡਾ ਫੇਰਬਦਲ! 7 ਖਿਡਾਰੀ ਕੱਢ 'ਤੇ Team 'ਚੋਂ ਬਾਹਰ, ਕੋਚਿੰਗ ਸਟਾਫ਼ ਦੀ ਵੀ ਹੋਈ ਛੁੱਟੀ
  • jaipur  zoo  tiger  sanitation worker
    ਜੈਪੁਰ ਦੇ ਚਿੜੀਆਘਰ 'ਚ ਟਾਈਗਰ ਦਾ ਹਮਲਾ, ਮਹਿਲਾ ਸਫਾਈ ਕਰਮਚਾਰੀ ਦੀ ਮੌਤ
  • nagar nigam action
    ਨਗਰ ਨਿਗਮ ਨੇ ਨੂਰਵਾਲਾ ਰੋਡ 'ਤੇ ਚਾਰ ਗੈਰ-ਕਾਨੂੰਨੀ ਦੁਕਾਨਾਂ ਕੀਤੀਆਂ ਸੀਲ
  • important meeting of punjab congress leaders held in delhi
    ਦਿੱਲੀ 'ਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਹੋਈ ਅਹਿਮ ਮੀਟਿੰਗ, ਚੰਨੀ ਰਹੇ ਗੈਰ-ਹਾਜ਼ਰ
  • nagar kirtan organized in nankana sahib
    ਪਹਿਲੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ’ਚ ਸਜਾਇਆ ਵਿਸ਼ਾਲ ਨਗਰ ਕੀਰਤਨ
  • banks will be closed on friday  check the list of holidays
    ਸ਼ੁੱਕਰਵਾਰ ਨੂੰ ਬੰਦ ਰਹਿਣਗੇ Bank, ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਛੁੱਟੀਆਂ ਦੀ ਸੂਚੀ
  • jathedar kuldeep singh gargajj
    ਨਗਰ ਕੀਰਤਨ ਦਾ ਉਦੇਸ਼ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਨਾਲ ਜੋੜਨਾ: ਜਥੇਦਾਰ ਗੜਗੱਜ
  • punjab police in controversy employee slaps boy in jalandhar
    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ,...
  • illegal liquor  accused arrested
    ਆਟੋ-ਰਿਕਸ਼ਾ 'ਚ ਭਾਰੀ ਮਾਤਰਾ 'ਚ ਲਿਜਾ ਰਹੇ ਸੀ ਨਾਜਾਇਜ਼ ਸ਼ਰਾਬ, 2 ਗ੍ਰਿਫ਼ਤਾਰ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
  • police tightens belt for shri krishna janmashtami
    ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ,...
Trending
Ek Nazar
mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab 3 boys reach bhakra canal after skipping school
      ਪੰਜਾਬ : ਸਕੂਲੋਂ ਬੰਕ ਕਰਕੇ ਭਾਖੜਾ ਨਹਿਰ ਕੰਢੇ ਪੁੱਜੇ 3 ਮੁੰਡੇ, ਫਿਰ ਪਲਾਂ 'ਚ ਜੋ...
    • hearing of da case postponed in punjab and haryana highcourt
      ਪੰਜਾਬ ਤੇ ਹਰਿਆਣਾ ਹਾਈਕੋਰਟ 'ਚ DA ਮਾਮਲੇ ਦੀ ਸੁਣਵਾਈ ਟਲੀ, ਮੁਲਾਜ਼ਮਾਂ ਨੂੰ ਕਰਨਾ...
    • complete ban on sale of pregabalin capsules and tablets in the district
      ਜ਼ਿਲ੍ਹੇ ’ਚ ਪ੍ਰੀਗਾਬਾਲਿਨ ਦੇ ਕੈਪਸੂਲਾਂ ਅਤੇ ਟੈਬਲੇਟਸ ਦੀ ਵਿਕਰੀ ’ਤੇ ਮੁਕੰਮਲ...
    • vice president c  p  radhakrishnan to visit chandigarh today
      ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਦਾ ਅੱਜ ਚੰਡੀਗੜ੍ਹ ਦੌਰਾ, ਕਈ ਸੜਕਾਂ ’ਤੇ...
    • mother  fed up with drug addict son  sets herself on fire
      ਨਸ਼ੇੜੀ ਪੁੱਤਰ ਤੋਂ ਤੰਗ ਆਈ ਮਾਂ ਨੇ ਖੁਦ ਨੂੰ ਲਾਈ ਅੱਗ, 80 ਫੀਸਦੀ ਝੁਲਸੀ
    • new street vendors are appearing on the pavement of kapurthala road
      ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
    • police tightens belt for shri krishna janmashtami
      ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
    • big incident in punjab
      ਪੰਜਾਬ 'ਚ ਪ੍ਰਵਾਸੀ ਮਜ਼ਦੂਰ ਨੇ ਕੀਤਾ ਕਤਲ! ਫ਼ਿਰ ਨਗਨ ਹਾਲਤ 'ਚ...
    • punjab cabinet meeting
      5 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
    • shameful act of sacrilege in sri darbar sahib
      ਸ੍ਰੀ ਦਰਬਾਰ ਸਾਹਿਬ 'ਚ ਬੇਅਦਬੀ ਦੀ ਸ਼ਰਮਨਾਕ ਹਰਕਤ, ਐੱਸ.ਜੀ.ਪੀ.ਸੀ. ਨੇ ਦੋਸ਼ੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +