ਲੁਧਿਆਣਾ (ਹਿਤੇਸ਼): ਨਗਰ ਨਿਗਮ ਦੇ ਜ਼ੋਨ ਏ ਵਿਚ ਹਾਊਸ ਟੈਕਸ ਬ੍ਰਾਂਚ ਦੇ ਮੁਲਾਜ਼ਮਾਂ ਵੱਲੋਂ ਅੰਜਾਮ ਦਿੱਤੇ ਜਾਣ ਵਾਲੇ ਫਰਜ਼ੀਵਾੜੇ ਦੀ ਲਿਸਟ ਦਿਨੋ ਦਿਨ ਲੰਬੀ ਹੁੰਦੀ ਜਾ ਰਹੀ ਹੈ। ਇਸ ਵਿਚ ਹੁਣ ਅਦਾਲਤ ਵਿਚ ਕੇਸ ਪੈਂਡਿੰਗ ਹੋਣ ਦੇ ਬਾਵਜੂਦ ਗਲਤ ਤਰੀਕੇ ਨਾਲ ਪ੍ਰਾਪਰਟੀ ਦੀ ਮਲਕੀਅਤ ਵਿਚ ਬਦਲਾਅ ਕਰਨ ਦਾ ਮਾਮਲਾ ਵੀ ਸ਼ਾਮਲ ਹੋ ਗਿਆ ਹੈ। ਇਸ ਸਬੰਧੀ ਕਾਂਗਰਸੀ ਕੌਂਸਲਰ ਅਰੁਣ ਸ਼ਰਮਾ ਦੀ ਲਿਖਤੀ ਸ਼ਿਕਾਇਤ ਕਮਿਸ਼ਨਰ ਅਦਿੱਤਿਆ ਦੇ ਕੋਲ ਪਹੁੰਚ ਗਈ ਹੈ।
ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
ਉਨ੍ਹਾਂ ਨੇ ਦੱਸਿਆ ਕਿ ਵਿਨੀਤ ਸ਼ਰਮਾ ਵੱਲੋਂ ਕੋਰਟ ਵਿਚ ਕੇਸ ਪੈਂਡਿੰਗ ਹੋਣ ਕਾਰਨ ਬਲਾਕ 9 ਵਿਚ ਸਥਿਤ ਪ੍ਰਾਪਰਟੀ ਦੀ ਮਲਕੀਅਤ ਵਿਚ ਬਦਲਾਅ ਨਾ ਕਰਨ ਦੀ ਲਿਖਤੀ ਸੂਚਨਾ ਨਗਰ ਨਿਗਮ ਜ਼ੋਨ ਏ ਵਿਚ ਕਾਫ਼ੀ ਦਿਨ ਪਹਿਲਾਂ ਹੀ ਦਰਜ ਕੀਤੀ ਗਈ ਸੀ। ਪਰ ਇਸ ਸੂਚਨਾ ਨੂੰ ਕਲਰਕ ਘਨਸ਼ਿਆਮ ਵੱਲੋਂ ਰਿਕਾਰਡ ਤੋਂ ਗਾਇਬ ਕਰਕੇ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ 'ਤੇ ਪ੍ਰਾਪਰਟੀ ਦੀ ਮਲਕੀਅਤ ਵਿਚ ਬਦਲਾਅ ਕਰਕੇ ਦੂਜੇ ਲੋਕਾਂ ਦੇ ਨਾਂ 'ਤੇ ਦਰਜ ਕਰ ਦਿੱਤਾ ਗਿਆ ਹੈ। ਹੁਣ ਵਿਨੀਤ ਸ਼ਰਮਾ ਦੇ ਹੱਕ ਵਿਚ ਅਦਾਲਤ ਦਾ ਫ਼ੈਸਲਾ ਆਉਣ ਤੋਂ ਬਾਅਦ ਪ੍ਰਾਪਰਟੀ ਦੀ ਮਲਕੀਅਤ ਵਿਚ ਬਦਲਾਅ ਕਰਨ ਦੀ ਮੰਗ ਕੀਤੀ ਗਈ ਤਾਂ ਉਕਤ ਕਲਰਕ ਆਨਾਕਾਨੀ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਇਸ ਕਲਰਕ ਵੱਲੋਂ ਬਦਤਮੀਜੀ ਕਰਨ ਦੀ ਸ਼ਿਕਾਇਤ ਅਰੁਣ ਸ਼ਰਮਾ, ਵਿਨੀਤ ਸ਼ਰਮਾ ਵੱਲੋਂ ਵਿਰੋਧੀ ਧਿਰ ਦੇ ਆਗੂ ਸ਼ਾਮ ਸੁੰਦਰ ਮਲਹੋਤਰਾ ਨਾਲ ਜਾ ਕੇ ਕਮਿਸ਼ਨਰ ਕੋਲ ਦਰਜ ਕਰਵਾਈ ਗਈ ਹੈ। ਉਨ੍ਹਾਂ ਵੱਲੋਂ ਪ੍ਰਾਪਰਟੀ ਦੀ ਮਲਕੀਅਤ ਵਿਚ ਬਦਲਾਅ ਕਰਨ ਦੇ ਨਾਲ ਹੀ ਕਲਰਕ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਫੈਕਟਰੀ 'ਤੇ Raid! ਜਾਣੋ ਕੀ ਕੁਝ ਹੋਇਆ ਬਰਾਮਦ
NEXT STORY