ਖੇਮਕਰਨ/ਤਰਨਤਾਰਨ (ਰਾਜੂ) : ਨਗਰ ਪੰਚਾਇਤ ਖੇਮਕਰਨ ਦੇ ਤਿੰਨ ਵਾਰਡਾਂ ਵਿਚ ਵੋਟਾਂ ਪੈਣ ਦਾ ਕੰਮ ਅੱਜ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ। ਵਾਰਡ ਨੰਬਰ 5, 8 ਅਤੇ 13 ਵਿਚ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਜੋ ਕਿ ਸ਼ਾਮ 4 ਵਜੇ ਤੱਕ ਨਿਰਵਿਘਨ ਚੱਲਦਾ ਰਿਹਾ। ਐੱਸ.ਡੀ.ਐੱਮ. ਪੱਟੀ ਸੁਰਿੰਦਰ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਮਕਰਨ ਦੇ ਤਿੰਨ ਵਾਰਡਾਂ ਵਿਚ ਕੁਲ 65.19 ਫੀਸਦੀ ਪੋਲਿੰਗ ਹੋਈ।
ਚੋਣਾਂ ਨਤੀਜਿਆਂ ਦਾ ਐਲਾਨ ਕਰਦੇ ਹੋਏ ਐੱਸ.ਡੀ.ਐੱਮ ਸੁਰਿੰਦਰ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 5 ਵਿਚ ਅਜ਼ਾਦ ਉਮੀਦਵਾਰ ਇੰਦਰ ਕੌਰ ਜੇਤੂ ਰਹੀ, ਉਸਨੂੰ 192 ਵੋਟਾਂ ਪਈਆਂ ਜਦਕਿ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਨੂੰ 145, ਅਕਾਲੀ ਦਲ ਦੀ ਰਣਜੀਤ ਕੌਰ ਨੂੰ 33 ਵੋਟਾਂ ਅਤੇ 5 ਵੋਟਰਾਂ ਨੇ ਨੋਟਾ ਦਾ ਇਸਤੇਮਾਲ ਕੀਤਾ। ਵਾਰਡ ਨੰਬਰ 8 ਵਿਚ ਕਾਂਗਰਸ ਉਮੀਦਵਾਰ ਕੁਲਵੰਤ ਕੌਰ 315 ਲੈ ਕੇ ਜੇਤੂ ਰਹੀ। ਵਾਰਡ ਨੰਬਰ 13 ਵਿਚ ਵੀ ਕਾਂਗਰਸੀ ਉਮੀਦਵਾਰ ਸਾਦਕ 235 ਵੋਟਾਂ ਲੈ ਕੇ ਜੇਤੂ ਰਿਹਾ।
ਨਗਰ ਪੰਚਾਇਤ ਚੋਣਾਂ: ਬਰੀਵਾਲਾ 'ਚ ਕਾਂਗਰਸ ਨੇ ਕਰਵਾਈ ਬੱਲੇ-ਬੱਲੇ
NEXT STORY