ਭਦੌੜ (ਰਾਕੇਸ਼)—ਸਫਾਈ ਵਿਵਸਥਾ ਦੀ ਗੱਲ ਹੋਵੇ ਜਾਂ ਫਿਰ ਗੰਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਨਗਰ ਕੌਂਸਲ ਚਰਚਾ ਵਿਚ ਰਹਿੰਦੀ ਹੈ। ਅਜਿਹੀ ਹੀ ਨਜ਼ਾਰਾ ਅੱਜ ਨਗਰ ਕੌਂਸਲ ਦਫ਼ਤਰ ਵਿਚ ਦੇਖਣ ਨੂੰ ਮਿਲਿਆ। ਨਗਰ ਕੌਂਸਲ 'ਚ ਡਾਇਰੈਕਟ ਲਾਈਨ 'ਤੇ ਟੁੱਲੂ ਪੰਪ ਲੱਗਿਆ ਹੋਇਆ ਹੈ, ਜੋ ਨਿਯਮਾਂ ਖਿਲਾਫ ਹੈ। ਦੱਸਣਯੋਗ ਹੈ ਕਿ ਵਾਟਰ ਸਪਲਾਈ ਦੀ ਪਾਈਪ 'ਤੇ ਸਿੱਧਾ ਟੁੱਲੂ ਪੰਪ ਜਾਂ ਕੋਈ ਹੋਰ ਅਜਿਹਾ ਯੰਤਰ ਜੋ ਪਾਣੀ ਨੂੰ ਖਿੱਚਦਾ ਹੋਵੇ, ਲਾਉਣਾ ਨਿਯਮਾਂ ਖਿਲਾਫ ਹੈ ਪਰ ਲੋਕਾਂ ਨੂੰ ਪਾਠ ਪੜ੍ਹਾਉਣ ਵਾਲੇ ਨਗਰ ਕੌਂਸਲ ਦਫ਼ਤਰ ਵਿਚ ਹੀ ਟੁੱਲੂ ਪੰਪ ਲਾ ਰੱਖਿਆ ਹੈ।
ਨਗਰ ਕੌਂਸਲ ਭਦੌੜ ਦੇ ਕਾਰਜਕਾਰੀ ਅਧਿਕਾਰੀ ਬਰਜਿੰਦਰ ਸਿੰਘ ਨੇ ਕਿਹਾ ਕਿ ਟੁੱਲੂ ਪੰਪ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਉਹ ਜਲਦੀ ਹੀ ਪਤਾ ਕਰ ਕੇ ਇਸ ਨੂੰ ਹਟਵਾ ਦੇਣਗੇ।
ਜੇ. ਈ. ਸੀਵਰੇਜ : ਇਸ ਸਬੰਧੀ ਸੀਵਰੇਜ ਵਿਭਾਗ ਦੇ ਜੇ. ਈ. ਸੁਰਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਡਾਇਰੈਕਟ ਲਾਈਨ 'ਤੇ ਟੁੱਲੂ ਪੰਪ ਲੱਗਿਆ ਹੋਇਆ ਹੈ ਤਾਂ ਇਹ ਸਰਾਸਰ ਗਲਤ ਹੈ। ਜਲਦੀ ਹੀ ਉਪਰੋਕਤ ਟੁੱਲੂ ਪੰਪ ਨੂੰ ਲੁਹਾਉਣ ਦਾ ਕਦਮ ਚੁੱਕਾਂਗੇ।
ਹੱਤਿਆ ਦੇ ਮਾਮਲੇ 'ਚ ਗੈਂਗਸਟਰ ਦਲਜੀਤ ਭਾਨਾ ਤੇ ਸਾਥੀ ਬਰੀ
NEXT STORY