ਸੰਗਰੂਰ (ਬੇਦੀ) : ਪੁਲਸ ਨੇ ਲਹਿਰਾਗਾਗਾ 'ਚ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਮਾਮਲੇ 'ਚ ਮ੍ਰਿਤਕ ਦੀ ਪਤਨੀ ਅਤੇ ਉਸਦੇ ਮਾਸੀ ਦੇ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਸੰਧੂ ਐੱਸ.ਪੀ. ਸੰਗਰੂਰ, ਰੋਸ਼ਨ ਲਾਲ ਡੀ.ਐੱਸ.ਪੀ. ਲਹਿਰਾ ਨੇ ਦੱਸਿਆ ਕਿ 11 ਦਸੰਬਰ 2020 ਨੂੰ ਅਮਨਦੀਪ ਸਿੰਘ ਉਰਫ ਹੈਪੀ ਪੁੱਤਰ ਈਸਰ ਸਿੰਘ ਵਾਸੀ ਗੋਬਿੰਦਪੁਰਾ ਪਾਪੜਾ ਹਾਲ ਕਿਰਾਏਦਾਰ ਵਾਰਡ ਨੰਬਰ 13 ਲਹਿਰਾ ਦਾ ਕਤਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਂ 'ਤੇ ਥਾਣਾ ਲਹਿਰਾ ਵਿਖੇ ਮੁਕੱਦਮਾ ਨੰਬਰ 301 ਮਿਤੀ 11 ਦਸੰਬਰ 2020 ਅ/ਧ 302, 365, 506, 148, 149, 120ਬੀ. ਤਹਿਤ ਮਲਕੀਤ ਸਿੰਘ, ਜਸਵੀਰ ਸਿੰਘ, ਸਤਪਾਲ ਸਿੰਘ ਉਰਫ ਸੱਤੀ, ਬਲਜਿੰਦਰ ਸਿੰਘ ਉਰਫ ਜੱਗੀ, ਕੁਲਵੀਰ ਕੌਰ ਖ਼ਿਲਾਫ਼ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੁੱਲ੍ਹਿਆ ਭੇਤ
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਅਮਨਦੀਪ ਸਿੰਘ ਦੀ ਪਤਨੀ ਰਮਨਦੀਪ ਕੌਰ ਦੇ ਉਸਦੇ ਘਰਵਾਲੇ ਦੀ ਮਾਸੀ ਦੇ ਲੜਕੇ ਰਮਨਦੀਪ ਸਿੰਘ ਉਰਫ ਰਾਜੂ ਨਾਲ ਨਜ਼ਾਇਜ ਸਬੰਧ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਤੇ ਮਾਸੀ ਦੇ ਮੁੰਡੇ ਰਮਨਦੀਪ ਸਿੰਘ ਰਾਜੂ ਨੇ ਅਮਨਦੀਪ ਸਿੰਘ ਨੂੰ ਆਪਣੇ ਰਾਹ ਵਿਚ ਰੋੜਾ ਸਮਝਦੇ ਹੋਏ ਸਾਜ਼ਿਸ ਰਚ ਕੇ ਮਿਤੀ 10 ਨਵੰਬਰ 2020 ਨੂੰ ਰਮਨਦੀਪ ਸਿੰਘ ਉਰਫ ਰਾਜੂ ਨੇ ਤੇਜ਼ਧਾਰ ਕੁਹਾੜੀ ਨਾਲ ਅਮਨਦੀਪ ਸਿੰਘ ਉਰਫ ਹੈਪੀ ਦਾ ਕਤਲ ਕਰ ਦਿੱਤਾ ਅਤੇ ਰਮਨਦੀਪ ਕੌਰ ਵੱਲੋਂ ਇਸ ਕਤਲ ਦਾ ਇਲਜ਼ਾਮ ਮਲਕੀਤ ਸਿੰਘ ਅਤੇ ਹੋਰਨਾਂ 'ਤੇ ਲਗਾ ਕੇ ਮਾਮਲਾ ਦਰਜ ਕਰਵਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਤਲ ਕੇਸ 'ਚ ਸ਼ਾਮਿਲ ਮ੍ਰਿਤਕ ਦੀ ਪਤਨੀ ਅਤੇ ਰਮਨਦੀਪ ਸਿੰਘ ਉਰਫ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਆਈ ਮਾੜੀ ਖ਼ਬਰ, ਭਿਆਨਕ ਹਾਦਸੇ 'ਚ ਦੋ ਕਿਸਾਨਾਂ ਦੀ ਮੌਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਕਰਕੇ ਦੱਸੋ।
ਪੰਜਾਬ ਦੇ ਖੇਤਾਂ 'ਚ ਨਹੀਂ ਹੋਣ ਦਿਆਂਗੇ ਬਾਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ : ਜੱਸ ਬਾਜਵਾ
NEXT STORY