ਅੰਮ੍ਰਿਤਸਰ(ਸੰਜੀਵ)-ਭਰਤ ਨਗਰ ਵਿਚ ਸੋਮਵਾਰ ਪ੍ਰੀਤ ਨਗਰ ਵਾਸੀ ਹਿੰਦੂ ਸੰਘਰਸ਼ ਸਮਿਤੀ ਦੇ ਨੇਤਾ ਵਿਪਨ ਸ਼ਰਮਾ ਦੀ ਹੱਤਿਆ ਕਰ ਦਿੱਤੀ ਗਈ। ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਦੋਵੇਂ ਹਮਲਾਵਰ ਸਿੱਖ ਨੌਜਵਾਨ ਹਨ। ਵਿਪਨ ਸ਼ਰਮਾ ਆਪਣੇ ਦੋਸਤ ਸੰਨੀ ਕੱਕੜ ਦੇ ਮੋਟਰਸਾਈਕਲ 'ਤੇ ਬੈਠ ਕੇ ਘਰ ਜਾਣ ਲੱਗੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਸੋਮਵਾਰ ਸਵੇਰੇ ਜਦੋਂ ਉਹ ਧਿਆਨਪੁਰ ਵਿਖੇ ਮੱਥਾ ਟੇਕਣ ਗਏ ਸਨ ਤਾਂ ਇਸ ਦੌਰਾਨ ਕਈ ਵਾਰ ਵਿਪਨ ਸ਼ਰਮਾ ਨੂੰ ਫੋਨ ਆਏ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਫੋਨ 'ਤੇ ਸਵੇਰੇ ਤੋਂ ਹੀ ਕੁਝ ਲੋਕ ਉਨ੍ਹਾਂ ਨਾਲ ਅੰਮ੍ਰਿਤਸਰ ਦੇ ਭਰਤ ਨਗਰ ਵਿਖੇ ਆ ਕੇ ਗੱਲਬਾਤ ਕਰਨ ਲਈ ਕਹਿ ਰਹੇ ਸਨ। ਇਹ ਲੋਕ ਕੌਣ ਸਨ, ਇਸ ਬਾਰੇ ਫਿਲਹਾਲ ਪਰਿਵਾਰ ਨੇ ਕਿਸੇ ਦਾ ਨਾਂ ਨਹੀਂ ਦੱਸਿਆ। ਪਰਿਵਾਰ ਦਾ ਕਹਿਣਾ ਹੈ ਕਿ ਵਿਪਨ ਸ਼ਰਮਾ ਅੱਤਵਾਦ ਦੇ ਕੱਟੜ ਵਿਰੋਧੀ ਸਨ ਅਤੇ ਉਨ੍ਹਾਂ ਨੂੰ ਅੱਤਵਾਦੀਆਂ ਕੋਲੋਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ। ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ ਤੋਂ ਸਿਰਫ ਪੌਣੇ 2 ਕਿਲੋਮੀਟਰ ਦੂਰ ਹੀ ਵਿਜੇ ਨਗਰ ਦਾ ਪੁਲਸ ਸਟੇਸ਼ਨ ਹੈ। ਘਟਨਾ ਸਥਾਨ ਪੁਲਸ ਕਮਿਸ਼ਨਰ ਦੀ ਰਿਹਾਇਸ਼ ਤੋਂ ਮੁਸ਼ਕਲ ਨਾਲ 500 ਮੀਟਰ ਦੀ ਦੂਰੀ 'ਤੇ ਹੈ।
4-4 ਗੋਲੀਆਂ ਮਾਰੀਆਂ ਹਮਲਾਵਰਾਂ ਨੇ
ਪਹਿਲੀ ਗੋਲੀ ਲੱਗਣ ਪਿੱਛੋਂ ਵਿਪਨ ਸ਼ਰਮਾ ਜ਼ਮੀਨ 'ਤੇ ਡਿੱਗ ਪਏ। ਹਮਲਾ ਹੁੰਦਾ ਦੇਖ ਕੇ ਉਨ੍ਹਾਂ ਦਾ ਸਾਥੀ ਸੰਨੀ ਕੱਕੜ ਮੌਕੇ ਤੋਂ ਦੌੜ ਗਿਆ। ਇਸ ਦੌਰਾਨ ਜਦੋਂ ਇਕ ਹਮਲਾਵਰ ਨੇ ਵਿਪਨ 'ਤੇ ਰਿਵਾਲਵਰ ਤਾਣੀ ਤਾਂ ਕਾਫੀ ਦੇਰ ਤੱਕ ਉਹ ਹਮਲਾਵਰ ਕੋਲੋਂ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕਰਦੇ ਰਹੇ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ 4-4 ਗੋਲੀਆਂ ਮਾਰੀਆਂ, ਜਿਸ ਪਿੱਛੋਂ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
4 ਸਨ ਹਮਲਾਵਰ, ਕਾਫੀ ਦੇਰ ਤੋਂ ਕਰ ਰਹੇ ਸਨ ਰੇਕੀ
ਪੁਲਸ ਮੁਤਾਬਕ ਹਮਲਾਵਰ 4 ਸਨ ਅਤੇ 2 ਮੋਟਰਸਾਈਕਲਾਂ 'ਤੇ ਆਏ ਸਨ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਕਾਫੀ ਦੇਰ ਤੱਕ ਭਰਤ ਨਗਰ ਦੀਆਂ ਗਲੀਆਂ ਵਿਚ ਰੇਕੀ ਕਰ ਰਹੇ ਸਨ। ਜਿਸ ਸਮੇਂ ਵਿਪਨ ਸ਼ਰਮਾ ਮਿਲਨ ਸਿਨੇਮਾ ਕੋਲ ਗਲੀ ਵਿਚ ਆਪਣੇ ਦੋਸਤ ਮੋਨੂੰ ਨਾਲ ਗੱਲ ਕਰ ਰਹੇ ਸਨ ਤਾਂ ਹਮਲਾਵਰ ਉਥੇ ਆ ਧਮਕੇ।
ਹਿੰਦੂ ਆਗੂਆਂ ਦੀ ਹੱਤਿਆ ਦਾ ਤਰੀਕਾ ਇਕੋ ਜਿਹਾ
13 ਦਿਨ ਪਹਿਲਾਂ ਲੁਧਿਆਣਾ ਵਿਚ ਸੰਘ ਨੇਤਾ ਰਵਿੰਦਰ ਗੋਸਾਈਂ ਦੀ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਮਲਾਵਰਾਂ ਨੇ ਪਹਿਲਾਂ ਰਵਿੰਦਰ ਗੋਸਾਈਂ ਨੂੰ ਆਪਣੇ ਕੋਲ ਸੱਦਿਆ ਅਤੇ ਫਿਰ ਹਮਲਾ ਕਰ ਦਿੱਤਾ। ਇਸੇ ਤਰ੍ਹਾਂ ਜਲੰਧਰ ਦੇ ਜੋਤੀ ਚੌਕ ਨੇੜੇ ਜਦੋਂ ਜਗਦੀਸ਼ ਗਗਨੇਜਾ 'ਤੇ ਹਮਲਾ ਹੋਇਆ ਸੀ ਤਾਂ ਉਦੋਂ ਵੀ 2 ਹਮਲਾਵਰ ਮੋਟਰਸਾਈਕਲ 'ਤੇ ਆਏ ਸਨ।
ਪਰਤ ਰਹੀ ਹੈ ਮੋਟਰਸਾਈਕਲਾਂ ਦੀ ਦਹਿਸ਼ਤ
ਪੰਜਾਬ ਵਿਚ ਜਿੰਨੇ ਵੀ ਹਾਈ ਪ੍ਰੋਫਾਈਲ ਕਤਲ ਹੋਏ ਹਨ, ਉਨ੍ਹਾਂ ਵਿਚ ਮੋਟਰਸਾਈਕਲਾਂ ਦੀ ਹੀ ਵਰਤੋਂ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਹੁਣ ਬੁਲੇਟ ਮੋਟਰਸਾਈਕਲ ਦੀ ਥਾਂ ਦੂਜੇ ਮੋਟਰਸਾਈਕਲਾਂ ਨੇ ਲੈ ਲਈ ਹੈ। ਇਸ ਤੋਂ ਪਹਿਲਾਂ ਇਹ ਗੱਲ ਵੀ ਸਾਹਮਣੇ ਆਈ ਕਿ ਹਮਲਾਵਰ ਪੀਲੇ ਰੰਗ ਦੇ ਮੋਟਰਸਾਈਕਲ ਵਰਤ ਰਹੇ ਹਨ।
ਵਿਦਿਆਰਥਣ ਨੂੰ ਅਗਵਾ ਕਰਨ ਵਾਲੇ ਤਿੰਨ ਕਾਬੂ
NEXT STORY