ਮਾਮਲਾ ਐੈੱਨ. ਆਰ. ਆਈ. ਦੀ ਮਾਂ ਦੇ ਕਤਲ ਦਾ
ਪਟਿਆਲਾ(ਬਲਜਿੰਦਰ)-ਪਿਛਲੇ ਮਹੀਨੇ ਐੈੱਨ. ਆਰ. ਆਈ. ਦੀ ਮਾਤਾ ਹਰਭਜਨ ਕੌਰ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਪੁਨੀਤ ਗਰਗ ਨਾਂ ਦੇ ਵਿਅਕਤੀ ਨੂੰ ਅੱਜ ਤ੍ਰਿਪੜੀ ਪੁਲਸ ਨੇ 5 ਦਿਨਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਉਸ ਦੇ ਪੁਲਸ ਰਿਮਾਂਡ ਵਿਚ ਦੋ ਦਿਨਾਂ ਦਾ ਵਾਧਾ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾਂ ਥਾਣਾ ਤ੍ਰਿਪੜੀ ਦੀ ਪੁਲਸ ਨੇ ਹਰਭਜਨ ਕੌਰ ਦੇ ਪੁੱਤਰ ਦੀ ਸ਼ਿਕਾਇਤ 'ਤੇ ਅਗਵਾ ਦਾ ਕੇਸ ਪੁਨੀਤ ਗਰਗ ਅਤੇ ਸੁਰਜੀਤ ਕੌਰ ਦੇ ਖਿਲਾਫ ਦਰਜ ਕੀਤਾ ਸੀ। ਜਦੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਅਇਆ ਕਿ ਪੁਨੀਤ ਗਰਗ ਅਤੇ ਸੁਰਜੀਤ ਕੌਰ ਨੇ ਹਰਭਜਨ ਕੌਰ ਦਾ ਕਤਲ ਕਰ ਕੇ ਉਸਦੀ ਲਾਸ਼ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਕੋਲ ਪਹਾੜੀਆਂ ਵਿਚ ਸੁੱਟ ਦਿੱਤਾ। ਪੁਲਸ ਨੇ ਸੁਰਜੀਤ ਕੌਰ ਦੀ ਨਿਸ਼ਾਨਦੇਹੀ 'ਤੇ ਹਰਭਜਨ ਕੌਰ ਦੀ ਬੋਰੀ ਵਿਚ ਪਾਈ ਹੋਈ ਲਾਸ਼ ਬਰਾਮਦ ਕਰ ਲਈ ਸੀ।
ਬਾਬੇ ਦੇ ਕਹਿਣ 'ਤੇ ਔਰਤ ਨੂੰ ਕੀਤਾ ਬੇਹੋਸ਼ ਤੇ ਸਹੁਰੇ ਨੇ ਬਣਾਇਆ ਹਵਸ ਦਾ ਸ਼ਿਕਾਰ
NEXT STORY