ਸਾਹਨੇਵਾਲ(ਜ.ਬ.)-ਲਗਭਗ ਇਕ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਪੁਰਾਣੀ ਦੁਸ਼ਮਣੀ ਕਾਰਨ ਆਪਣੇ ਲਡ਼ਕੇ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀ ਨੂੰ ਕਥਿਤ ਅਗਵਾ ਕਰਨ ਤੋਂ ਬਾਅਦ ਉਸ ਦੇ ਪਿੰਡ ਦੇ ਨੇਡ਼ੇ ਲਿਆ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਮੌਤ ਦੇ ਘਾਟ ਉਤਾਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੂੰਮਕਲਾਂ ਦੀ ਪੁਲਸ ਨੇ ਮ੍ਰਿਤਕ ਦੀ ਰਿਸ਼ਤੇ ’ਚ ਲਗਦੀ ਭੈਣ ਦੇ ਬਿਆਨਾਂ ’ਤੇ ਲਗਭਗ 10 ਵਿਅਕਤੀਆਂ ਨੂੰ ਹੱਤਿਆ ਦੇ ਦੋਸ਼ਾਂ ਤਹਿਤ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੇਹਲੋਂ, ਥਾਣਾ ਜਮਾਲਪੁਰ ਦੀ ਰਹਿਣ ਵਾਲੀ ਗੈਨਾ ਪੁੱਤਰੀ ਗਾਮਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਭੂਆ ਦੀ ਲਡ਼ਕੀ ਮਾਣੋ ਪਤਨੀ ਸਾਦਕ ਅਲੀ ਵਾਸੀ ਬੰਗਾ ਰੋਡ, ਅੱਪਰਾ, ਕੂੰਮਕਲਾਂ ਅਧੀਨ ਆਉਂਦੇ ਪਿੰਡ ਰਾਈਆਂ ਨੇਡ਼ੇ ਟਾਇਰ ਫੈਕਟਰੀ ਕੋਲ ਪਸ਼ੂ ਚਾਰ ਰਹੀਆਂ ਸੀ। ਇਸ ਦੌਰਾਨ ਸ਼ਾਮ ਕਰੀਬ 4 ਵਜੇ ਰਾਈਆਂ ਸਾਈਡ ਤੋਂ ਇਕ ਬਲੈਰੋ ਗੱਡੀ ਆ ਕੇ ਉਥੇ ਰੁਕੀ, ਜਿਸ ’ਚ ਉਸ ਦੀ ਭੂਆ ਦੇ ਲਡ਼ਕੇ ਮਾਜਾ ਨੂੰ ਕਾਰ ਸਵਾਰ ਨੇ ਬਾਹਰ ਸੁੱਟਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਲੱਗੇ। ਮਾਜਾ ਦੀ ਕੁੱਟ-ਮਾਰ ਕਰਦੇ ਹੋਏ ਕਾਸਮ ਨਾਮ ਦਾ ਵਿਅਕਤੀ ਕਹਿ ਰਿਹਾ ਸੀ ਕਿ ਤੁਸੀਂ ਸਾਡਾ ਮੁੰਡਾ ਮਾਰਿਆ ਹੈ, ਅਸੀਂ ਤੁਹਾਡਾ ਲਡ਼ਕਾ ਮਾਰ ਦਿੱਤਾ ਅਤੇ ਆਪਣੀ ਬਲੈਰੋ ਗੱਡੀ ’ਚ ਸਵਾਰ ਹੋ ਕੇ ਫਰਾਰ ਹੋ ਗਏ। ਜਿਸ ਦੇ ਬਾਅਦ ਉਹ ਅਤੇ ਮਾਣੋ ਜ਼ਖਮੀ ਹੋਏ ਮਾਜਾ ਨੂੰ ਇਕ ਆਟੋ ਰਾਹੀਂ ਕੂੰਮਕਲਾਂ ਸਿਵਲ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਪਰ ਮਾਜਾ ਦੀ ਲੁਧਿਆਣਾ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਗੈਨਾ ਦੇ ਬਿਆਨਾਂ ’ਤੇ ਕਾਸਮ ਪੁੱਤਰ ਫਕੀਰ, ਭਾਊ ਪੁੱਤਰ ਕਾਸਮ ਦੋਵੇਂ ਵਾਸੀ ਚਾਵਾਂ, ਗੁਰਦਾਸਪੁਰ, ਅੱਲੂ, ਸੀਕੂ ਪੁੱਤਰਾਨ ਨਵਾਬ ਵਾਸੀਆਨ ਜੰਡਿਆਲਾ, ਦੀਨ ਪੁੱਤਰ ਮੀਸਾ, ਜਮਾਤੂ ਪੁੱਤਰ ਬਾਬੂ ਵਾਸੀ ਅੰਮ੍ਰਿਤਸਰ, ਸ਼ਰੀਫ ਪੁੱਤਰ ਨੂਰਾ ਵਾਸੀ ਆਲਮਗੀਰ, ਲੁਧਿਆਣਾ, ਫਰਮਾਨ ਪੁੱਤਰ ਸ਼ੇਰ ਅਲੀ ਵਾਸੀ ਜਨਤਾ ਕਾਲੋਨੀ, ਚੀਚਾ, ਲਾਲੂ ਪੁੱਤਰਾਨ ਮੱਖਣ ਦੀਨ ਵਾਸੀ ਹੁਸ਼ਿਆਰਪੁਰ ਰੋਡ, ਫਗਵਾਡ਼ਾ ਖਿਲਾਫ ਹੱਤਿਆ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਸਡ਼ਕ ਪਾਰ ਕਰ ਰਹੇ ਵਿਅਕਤੀ ਨੂੰ ਅਣਪਛਾਤੇ ਕਾਰ ਚਾਲਕ ਨੇ ਮਾਰੀ ਟੱਕਰ, ਮੌਤ
NEXT STORY