ਹੁਸ਼ਿਆਰਪੁਰ (ਅਮਰੀਕ) – ਸ਼ਹਿਰ ਦੇ ਨੇੜਲੇ ਪਿੰਡ ਪਿੱਪਲਾਂਵਾਲਾ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 7 ਸਾਲ ਦੀ ਬੱਚੀ ਗੁਰਕੀਰਤ ਦੀ ਟਰਾਲੇ ਹੇਠਾਂ ਆਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਬੱਚੀ ਦੀ ਮਾਂ ਸੰਦੀਪ ਦੇਵੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ, ਮਾਂ ਆਪਣੀ ਧੀ ਨੂੰ ਟਿਊਸ਼ਨ ਛੱਡਣ ਲਈ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਕਾਰ 'ਤੇ ਜਾ ਡਿੱਗਿਆ ਤੂੜੀ ਨਾਲ ਭਰਿਆ ਟਰੱਕ! ਮਸਾਂ ਬਚੀ ਚਾਰ ਜਣਿਆਂ ਦੀ ਜਾਨ
NEXT STORY