ਲੁਧਿਆਣਾ(ਰਿਸ਼ੀ)-ਲਗਭਗ 1 ਸਾਲ ਪਹਿਲਾਂ ਨਵਾਂਸ਼ਹਿਰ ਤੋਂ ਲੁਧਿਆਣਾ ਆ ਕੇ ਗ੍ਰੀਨ ਐਨਕਲੇਵ ਵਿਚ ਡਿਪਾਰਟਮੈਂਟਲ ਸਟੋਰ ਚਲਾ ਰਹੇ 32 ਸਾਲਾ ਨੌਜਵਾਨ ਨੂੰ ਮੋਟਰਸਾਈਕਲ ਸਵਾਰ 2 ਨਾਕਾਬਪੋਸ਼ ਨੌਜਵਾਨ ਦੁਕਾਨ ਦੇ ਬਾਹਰ ਮੰਗਲਵਾਰ ਦੇਰ ਰਾਤ ਗੋਲੀਆਂ ਮਾਰ ਕੇ ਫਰਾਰ ਹੋ ਗਏ। ਬਲੋਕੇ ਰੋਡ ਵਲੋਂ ਆਏ ਹਤਿਆਰੇ ਵਾਰਦਾਤ ਤੋਂ ਬਾਅਦ ਲਾਡੋਵਾਲ ਵੱਲ ਫਰਾਰ ਹੋਏ ਪਰ ਪੁਲਸ ਅਨੁਸਾਰ ਹੁਣ ਤੱਕ ਉਨ੍ਹਾਂ ਨੇ ਫਿਲੌਰ ਨੇਡ਼ੇ ਬਣਿਆ ਟੋਲ ਟੈਕਸ ਕਰਾਸ ਨਹੀਂ ਕੀਤਾ। ਦੂਜੇ ਪਾਸੇ ਹਸਪਤਾਲ ’ਚ ਇਲਾਜ ਦੌਰਾਨ ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮਾਮਲੇ ਵਿਚ ਥਾਣਾ ਹੈਬੋਵਾਲ ਦੀ ਪੁਲਸ ਨੇ ਇਰਾਦਾ ਕਤਲ, ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਐੱਸ. ਆਈ. ਪਰਮਦੀਪ ਸਿੰਘ ਅਨੁਸਾਰ ਜ਼ਖ਼ਮੀ ਦੀ ਪਛਾਣ ਚੂਹਡ਼ਪੁਰ ਰੋਡ ਦੇ ਰਹਿਣ ਵਾਲੇ ਮਨਪ੍ਰੀਤ ਦੇ ਰੂਪ ਵਿਚ ਹੋਈ ਹੈ। ਮੰਗਲਵਾਰ ਰਾਤ ਲਗਭਗ 10.15 ਵਜੇ ਡਿਪਾਰਟਮੈਂਟਲ ਸਟੋਰ ਬੰਦ ਕਰਨ ਤੋਂ ਬਾਅਦ ਉਹ ਆਪਣੀ ਦੁਕਾਨ ਦੇ ਬਾਹਰ ਹੀ ਖਡ਼੍ਹਾ ਸੀ, ਤਦ ਕਾਲੇ ਰੰਗ ਦੇ ਸਪੋਰਟਸ ਮੋਟਰਸਾਈਕਲ ’ਤੇ ਦੋ ਨਾਕਾਬਪੋਸ਼ ਆਏ ਅਤੇ ਉਨ੍ਹਾਂ ਨੇ ਦੋ ਗੋਲੀਆਂ ਦਾਗੀਆਂ ਅਤੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਸਾਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਡੀ. ਐੱਮ. ਸੀ. ਪਹੁੰਚਾਇਆ। ਪੁਲਸ ਅਨੁਸਾਰ ਇਲਾਕੇ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ।
ਮਾਮਲਾ ਡੇਂਗੂ ਨਾਲ ਹੋਈਆਂ 2 ਮੌਤਾਂ ਦਾ : ਨਹੀਂ ਹੋਇਆ ਅੱਜ ਹਾਈ ਕੋਰਟ ’ਚ ਫੈਸਲਾ
NEXT STORY