ਰਾਜਪੁਰਾ(ਹਰਵਿੰਦਰ, ਨਿਰਦੋਸ਼, ਚਾਵਲਾ)-ਦਿਨੋ-ਦਿਨ ਲੋਕਾਂ ਵਿਚ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ। ਅੌਰਤਾਂ ’ਤੇ ਜ਼ੁਲਮ ਵਧਦਾ ਜਾ ਰਿਹਾ ਹੈ। ਹਰ ਰੋਜ਼ ਛੋਟੀਅਾਂ-ਛੋਟੀਅਾਂ ਲਡ਼ਕੀਆਂ ਨਾਲ ਭਾਵੇਂ ਜਬਰ-ਜ਼ਨਾਹ ਹੋਵੇ , ਚਾਹੇ ਕੁੱਟ-ਮਾਰ ਤੇ ਦਾਜ ਦੀ ਬਲੀ ਚਡ਼੍ਹਣਾ, ਇਹ ਖਬਰਾਂ ਅੱਜਕਲ ਹਰ ਅਖਬਾਰਾਂ ਦੀਆਂ ਸੁਰਖੀਆਂ ’ਚ ਹਨ। ਅਜਿਹਾ ਹੀ ਇਕ ਮਾਮਲਾ ਪਿੰਡ ਖਰਾਜਪੁਰ ਵਿਖੇ ਵਾਪਰਿਆ ਜਦੋਂ ਸਹੁਰਾ ਪਰਿਵਾਰ ਵੱਲੋਂ ਆਪਣੀ ਗਰਭਵਤੀ ਨੂੰਹ ਦਾ ਕਤਲ ਕਰ ਦਿੱਤਾ ਗਿਆ। ਇਹ ਦੋਸ਼ ਹਸਪਤਾਲ ਵਿਚ ਆਏ ਮ੍ਰਿਤਕ ਦੇ ਭਰਾ ਜਤਿੰਦਰ ਸਿੰਘ ਪੁੱਤਰ ਸਰੋਮ ਸਿੰਘ ਵਾਸੀ ਮੀਰਪੁਰ ਜੱਟਾਂ ਨਵਾਂਸ਼ਹਿਰ ਨੇ ਲਾਏ। ਉਨ੍ਹਾਂ ਦੱਸਿਆ ਕਿ ਉਸ ਦੀ ਭੈਣ ਮਨਪ੍ਰੀਤ ਕੌਰ ਦਾ ਵਿਆਹ ਲਗਭਗ 2 ਸਾਲ ਪਹਿਲਾਂ ਪਿੰਡ ਖਰਾਜਪੁਰ ਦੇ ਅਮਰੀਕ ਸਿੰਘ ਨਾਲ ਹੋਇਆ ਸੀ। ਉਸ ਕੋਲ 8 ਮਹੀਨਿਅਾਂ ਦਾ ਇਕ ਲਡ਼ਕਾ ਹੈ। ਉਸ ਨੇ ਦੱਸਿਆ ਕਿ ਮਨਪ੍ਰੀਤ 3 ਮਹੀਨਿਅਾਂ ਦੀ ਗਰਭਵਤੀ ਸੀ। ਕੁੱਝ ਸਮੇਂ ਬਾਅਦ ਹੀ ਉਸ ਦੇ ਸਹੁਰਾ ਪਵਿਰਾਰ ਨੇ ਮਨਪ੍ਰੀਤ ਕੌਰ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਬੀਤੀ ਰਾਤ ਸਹੁਰਾ ਪਰਿਵਾਰ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਸਿਟੀ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਸਹੁਰਾ ਮੁਖਤਿਆਰ ਸਿੰਘ, ਸੱਸ ਗੁਰਮੇਲ ਕੌਰ, ਪਤੀ ਅਮਰੀਕ ਸਿੰਘ ’ਤੇ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਹਤ ਵਿਭਾਗ ਨੇ ਮਾਰਿਆ ਫ਼ਰਜ਼ੀ ਐੱਮ. ਬੀ. ਬੀ. ਐੱਸ. ਦੀ ਦੁਕਾਨ ’ਤੇ ਛਾਪਾ
NEXT STORY