ਬਟਾਲਾ/ਕਿਲਾ ਲਾਲ ਸਿੰਘ(ਬੇਰੀ, ਭਗਤ)- ਏ.ਐੱਸ.ਆਈ ਰੈਂਕ ਦੇ ਪੁਲਸ ਅਧਿਕਾਰੀ ਦੀ ਵਰਦੀ ਪਾੜਣ ਵਾਲਿਆਂ ਵਿਰੁੱਧ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਜਸਜੀਤ ਸਿੰਘ ਨੇ ਦੱਸਿਆ ਕਿ ਮਿਤੀ 13 ਅਪ੍ਰੈਲ ਨੂੰ ਉਹ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉੱਚ ਪੁਲਸ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਪੁਲਸ ਪਾਰਟੀ ਵੱਲੋਂ ਪੁਲ ਡਰੇਨ ਰਣਸੀਕੇ ਤੱਲਾ ’ਚ ਸਥਿਤ ਇਕ ਘਰ ਦੀ ਜਦ ਪੁਲਸ ਪਾਰਟੀ ਵੱਲੋਂ ਤਲਾਸ਼ੀ ਲਈ ਜਾ ਰਹੀ ਸੀ ਤਾਂ ਇਸ ਦੌਰਾਨ ਕੁਝ ਵਿਅਕਤੀਆਂ ਵੱਲੋਂ ਏ. ਐੱਸ. ਆਈ. ਰੈਂਕ ਦੇ ਇਕ ਅਧਿਕਾਰੀ ਨਾਲ ਖਿੱਚ ਧੂਹ ਕਰਦੇ ਹੋਏ ਉਸਦੀ ਵਰਦੀ ਪਾੜ ਦਿੱਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧ ’ਚ 2 ਔਰਤਾਂ ਸਮੇਤ 6 ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਇਕ ਵਿਅਕਤੀ ਦਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਿਵਲ ਹਸਪਤਾਲ ’ਚ ਗੁੰਡਾਗਰਦੀ ਦਾ ਮਾਮਲਾ: 4 ਮੁਲਜ਼ਮ ਗ੍ਰਿਫਤਾਰ ਤੇ 4 ਦੀ ਭਾਲ ਜਾਰੀ
NEXT STORY