ਭਦੌੜ— ਇੱਥੋਂ ਦੇ ਪਿੰਡ ਚੂੰਘਾਂ ਵਿਚ ਆਪਸੀ ਰੰਜਿਸ਼ ਦੇ ਚੱਲਦੇ ਪਿੰਡ ਦੇ ਹੀ ਕੁਝ ਲੋਕਾਂ ਨੇ ਭਰਾ ਦੇ ਘਰ ਦੀ ਦਹਿਲੀਜ਼ 'ਤੇ ਖੜ੍ਹੇ ਭਰਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ਵਿਚ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ।
ਦੱਸ ਦੇਈਏ ਕਿ ਪਿੰਡ ਚੂੰਘਾਂ ਦਾ ਹੀ ਰਹਿਣ ਵਾਲਾ ਕਿਸਾਨ ਨਛੱਤਰ ਸਿੰਘ ਆਪਣੇ ਭਰਾ ਦੇ ਘਰ ਦੀ ਦਹਿਲੀਜ਼ 'ਤੇ ਖੜ੍ਹਾ ਸੀ, ਜਿਸ ਸਮੇਂ ਉਸ ਨੂੰ ਪਿੰਡ ਦੇ ਲੋਕਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਛੱਤਰ ਦੇ ਬੇਟੇ ਨਾਲ ਕੁੱਟਮਾਰ ਦੇ ਮਾਮਲੇ ਵਿਚ ਉਸ ਨੇ ਮੁਲਜ਼ਮਾਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਇਕ ਵਿਆਹ ਸਮਾਗਮ ਵਿਚ ਉਸ ਦੇ ਭਰਾ ਦੇ ਮੁਲਜ਼ਮਾਂ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਭਰਾ ਨਾਲ ਕੁੱਟਮਾਰ ਕੀਤੀ। ਇਹ ਮਾਮਲਾ ਥਾਣੇ ਵਿਚ ਦਰਜ਼ ਹੈ। ਮੁਲਜ਼ਮ ਇਸ ਮਾਮਲੇ ਵਿਚ ਨਛੱਤਰ ਸਿੰਘ ਦੇ ਪਰਿਵਾਰ 'ਤੇ ਸਮਝੌਤੇ ਦਾ ਦਬਾਅ ਪਾ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ। ਇਸ ਦੇ ਚੱਲਦੇ 6-7 ਲੋਕ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਨਛੱਤਰ ਸਿੰਘ ਦੀ ਛਾਤੀ ਵਿਚ ਗੋਲੀਆਂ ਮਾਰੀਆਂ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ੈਲਰ ਮਾਲਕ ਕਤਲਕਾਂਡ : ਪੁਲਸ ਜਾਂਚ 'ਚ ਸਾਹਮਣੇ ਆਇਆ ਇਸ ਗੈਂਗਸਟਰ ਦਾ ਨਾਂ
NEXT STORY