ਨਵੀਂ ਦਿੱਲੀ- ਆਮ ਆਦਮੀ ਪਾਰਟੀ (AAP) ਦੇ ਆਗੂ ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਕਵਿਕ ਕਾਮਰਸ ਕੰਪਨੀਆਂ ਨਾਲ ਜੁੜੇ ਗਿਗ ਵਰਕਰਾਂ ਦੇ ਮਸਲੇ ਨੂੰ ਇਕ ਵਾਰ ਫਿਰ ਉਜਾਗਰ ਕੀਤਾ ਹੈ। ਰਾਘਵ ਚੱਢਾ ਨੇ ਇਕ ਕਾਮਰਸ਼ੀਅਲ ਸਾਈਟ ਦੇ ਡਿਲੀਵਰੀ ਏਜੰਟ ਨੂੰ ਆਪਣੇ ਦਿੱਲੀ ਸਥਿਤ ਘਰ ‘ਚ ਲੰਚ ਲਈ ਸੱਦਾ ਦਿੱਤਾ।
ਕੁਝ ਦਿਨ ਪਹਿਲਾਂ ਵੀਡੀਓ ਹੋਈ ਸੀ ਵਾਇਰਲ
ਦਰਅਸਲ, ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਇਕ ਡਿਲੀਵਰੀ ਏਜੰਟ ਦੱਸਦਾ ਨਜ਼ਰ ਆ ਰਿਹਾ ਸੀ ਕਿ ਉਸ ਨੇ 15 ਘੰਟਿਆਂ 'ਚ 28 ਡਿਲੀਵਰੀ ਕਰਨ ਬਾਅਦ ਸਿਰਫ਼ 763 ਰੁਪਏ ਕਮਾਏ। ਇਹ ਵੀਡੀਓ ਦੇਖਣ ਤੋਂ ਬਾਅਦ ਰਾਘਵ ਚੱਢਾ ਨੇ ਆਪਣੀ ਟੀਮ ਰਾਹੀਂ ਉਸ ਡਿਲੀਵਰੀ ਏਜੰਟ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣੇ ਘਰ ਬੁਲਾਇਆ।
ਰਾਘਵ ਚੱਢਾ ਨੇ ਡਿਲੀਵਰੀ ਏਜੰਟ ਨਾਲ ਹੋਈ ਗੱਲਬਾਤ ਦੀ ਵੀਡੀਓ ਕੀਤੀ ਸਾਂਝੀ
ਰਾਘਵ ਚੱਢਾ ਨੇ ਡਿਲੀਵਰੀ ਏਜੰਟ ਨਾਲ ਹੋਈ ਗੱਲਬਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜਿਸ 'ਚ ਉਹ ਵਰਕਰ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦੇ ਨਜ਼ਰ ਆਏ। ਲੰਚ ਤੋਂ ਬਾਅਦ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਡਿਲੀਵਰੀ ਏਜੰਟ ਨੇ ਆ ਕੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਗਿਗ ਵਰਕਰਾਂ ਦੇ ਹੱਕਾਂ ਲਈ ਉਹ ਮਿਲ ਕੇ ਆਵਾਜ਼ ਚੁੱਕਣਗੇ ਅਤੇ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਨ੍ਹਾਂ ਨੂੰ ਉਹ ਅਧਿਕਾਰ ਮਿਲ ਸਕਣ, ਜਿਨ੍ਹਾਂ ਦੇ ਉਹ ਹੱਕਦਾਰ ਹਨ।
ਸਰਦ ਰੁੱਤ ਸੈਸ਼ਨ 'ਚ ਵੀ ਚੁੱਕਿਆ ਸੀ ਮੁੱਦਾ
ਇਸ ਤੋਂ ਪਹਿਲਾਂ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਰਾਘਵ ਚੱਢਾ ਨੇ ਗਿਗ ਅਤੇ ਪਲੇਟਫਾਰਮ ਵਰਕਰਾਂ ਦਾ ਮਸਲਾ ਸਦਨ 'ਚ ਚੁੱਕਿਆ ਸੀ। ਉਨ੍ਹਾਂ ਕਿਹਾ ਸੀ ਕਿ ਅੱਜ ਡਿਲੀਵਰੀ ਬੁਆਏ, ਰਾਈਡਰ, ਡਰਾਈਵਰ ਅਤੇ ਟੈਕਨੀਸ਼ਨ ਦੀ ਹਾਲਤ ਦਿਹਾੜੀ ਮਜ਼ਦੂਰਾਂ ਤੋਂ ਵੀ ਮਾੜੀ ਹੋ ਗਈ ਹੈ। ਇਹ ਵਰਕਰ ਸਨਮਾਨ, ਸੁਰੱਖਿਆ ਅਤੇ ਵਾਜ਼ਿਬ ਕਮਾਈ ਦੇ ਹੱਕਦਾਰ ਹਨ।
10 ਮਿੰਟ ਡਿਲੀਵਰੀ ਦੇ ਕਲਚਰ 'ਤੇ ਚੁੱਕੇ ਸਵਾਲ
ਰਾਘਵ ਚੱਢਾ ਨੇ ਸਦਨ 'ਚ “10 ਮਿੰਟ ਡਿਲੀਵਰੀ” ਦੇ ਕਲਚਰ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਇਸ ਪ੍ਰਣਾਲੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਵਿਕ ਕਾਮਰਸ ਅਤੇ ਇੰਸਟੈਂਟ ਕਾਮਰਸ ਨੇ ਸਾਡੀ ਜ਼ਿੰਦਗੀ ਆਸਾਨ ਬਣਾ ਦਿੱਤੀ ਹੈ, ਪਰ ਇਸ ਦੀ ਕੀਮਤ ਗਿਗ ਵਰਕਰ ਆਪਣੀ ਜਾਨ ਜੋਖ਼ਮ 'ਚ ਪਾ ਕੇ ਚੁਕਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
CWC ਦੀ ਮੀਟਿੰਗ 'ਚ ਬੋਲੇ ਖੜਗੇ, 'ਮੋਦੀ ਸਰਕਾਰ ਨੇ ਮਨਰੇਗਾ ਨੂੰ ਖ਼ਤਮ ਕਰਕੇ ਗਰੀਬਾਂ ਦੀ ਪਿੱਠ 'ਚ ਛੁਰਾ ਮਾਰਿਆ'
NEXT STORY