ਸੰਗਰੂਰ (ਬੇਦੀ, ਹਰਜਿੰਦਰ) — ਪੁਲਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਹਰਮੀਤ ਸਿੰਘ ਹੁੰਦਲ ਪੀ.ਪੀ.ਐੱਸ. ਇੰਨ ਸੰਗਰੂਰ ਅਤੇ ਸੁਖਦੇਵ ਸਿੰਘ ਬਰਾੜ ਪੀ.ਪੀ.ਐੱਸ. ਡੀ.ਐੱਸ.ਪੀ. ਇੰਨ ਸੰਗਰੂਰ ਨੇ ਜਾਣਕਾਰੀ ਦਿੰਦਿਆ ਮਿਤੀ 1-10-17 ਨੂੰ ਸ਼ੇਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਲੱਖੇਵਾਲ ਥਾਣਾ ਭਵਾਨੀਗੜ੍ਹ•ਜ਼ਿਲਾ ਸੰਗਰੂਰ ਦੇ ਬਿਆਨ ਅਨੁਸਾਰ ਉਸ ਦੇ ਲੜਕੇ ਦੀ ਯੋਧਵੀਰ ਸਿੰਘ ਦੀ ਐਕਸੀਡੈਂਟ ਕਾਰਨ ਮਿਤੀ 30-09-2017 ਨੂੰ ਮੌਤ ਹੋ ਗਈ ਸੀ, ਜਿਸ ਦਾ ਮੁਕੱਦਮਾ ਭਵਾਨੀਗੜ੍ਹ•ਥਾਣੇ 'ਚ ਦਰਜ ਹੋਇਆ ਪਰ ਨੇੜੇ ਦੇ ਪਿੰਡ 'ਚ ਚਰਚਾ ਸੀ ਨੌਜਵਾਨ ਦੀ ਮੌਤ ਐਕਸੀਡੈਂਟ ਨਾਲ ਨਹੀਂ ਸਗੋਂ ਇੱਕ ਅੰਨਾ ਕਤਲ ਹੈ, ਜੋ ਕਿ ਨੌਜਵਾਨ ਦੀ ਮੌਤ ਦੀ ਖੂਫ਼ੀਆ ਪਤੜਾਲ ਲਈ ਉਕਤ ਕੇਸ ਫਾਇਲ ਭਵਾਨੀਗੜ੍ਹ•ਤੋਂ ਇੰਸ : ਵਿਜੈ ਕੁਮਾਰ ਇੰਚਾਰਜ ਸੀ.ਆਈ.ਏ.ਬ.ਸ ਵਾਲਾ ਨੂੰ ਮਾਰਕ ਕੀਤੀ ਸੀ। ਇੰਸ : ਵਿਜੈ ਕੁਮਾਰ ਦੁਆਰਾ ਡੂੰਘਾਈ ਨਾਲ ਤਫਤੀਸ਼ ਕਰਨ ਤੇ ਪਤਾ ਲੱਗਾ ਕਿ ਮੌਤ ਕਿਸੇ ਐਕਸੀਡੈਂਟ ਦੁਆਰਾ ਨਹੀਂ ਬਲਕਿ ਇਕ ਸਾਜਿਸ਼ ਦੇ ਤਹਿਤ ਯੋਧਵੀਰ ਸਿੰਘ ਦਾ ਕਤਲ ਜਸਵੰਤ ਸਿੰਘ ਉਰਫ ਜੱਸਾ ਪੁੱਤ ਜੰਗੀਰ ਸਿੰਘ, ਮਨਦੀਪ ਸਿੰਘ ਉਰਫ਼ ਮਨੀ ਪੁੱਤਰ ਦਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ਼ ਕਾਲਾ ਪੁੱੱਤਰ ਗੁਰਮੇਲ ਸਿੰਘ ਵਾਸੀਆਨ ਨੂਰਪਰਾ ਥਾਣਾ ਭਵਾਨੀਗੜ੍ਹ ਨੇ ਮਿਲ ਕੇ ਕੀਤੀ ਸੀ, ਜਿਸ ਤੇ ਇੰਸਪੈਕਟਰ ਵਿਜੈ ਕੁਮਾਰ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਦੋਸ਼ੀਆਂ ਦੁਆਰਾ ਜੁਰਮ ਕਬੂਲਣ ਤੇ ਵਜ੍ਹਾ ਇਹ ਸਾਹਮਣੇ ਆਈ ਕਿ ਯੋਧਵੀਰ ਸਿੰਘ ਉਕਤ ਦੋਸ਼ੀ ਜਸਵੰਤ ਸਿੰਘ ਉਰਫ਼ ਜੱਸਾ ਦੀ ਲੜਕੀ ਦਾ ਲੰਬੇ ਸਮੇਂ ਤੋਂ ਮਾੜੀ ਨੀਯਤ ਨਾਲ ਅਕਸਰ ਪਿੱਛ ਕਰਦਾ ਸੀ ਅਤੇ ਉਸ ਨੂੰ ਘਰੋਂ ਬਾਹਰ ਆਉਣ ਜਾਣ ਲੱਗੇ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਅਕਸਰ ਹੀ ਇਨ੍ਹਾਂ ਦੇ ਘਰ ਕੋਲ ਚੱਕਰ ਲਗਵਾਉਂਦਾ ਰਹਿੰਦਾ ਸੀ। ਮਿਤੀ 30-9-17 ਨੂੰ ਸ਼ਾਮ ਦੇ ਵਕਤ ਜਦੋਂਂ ਯੋਧਵੀਰ ਸਿੰਘ ਉਕਤ ਜਸਵੰਤ ਸਿੰਘ ਦੀ ਲÎੜਕੀ ਨਾਲ ਗੱਲਬਾਤ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਘਰ ਨੇੜੇ ਆਇਆ ਤਾਂ ਜਸਵੰਤ ਸਿੰਘ ਅਤੇ ਮਨਦੀਪ ਸਿੰਘ ਉਰਫ਼ ਮਨੀ ਉਕਤ ਸਮੇਤ ਸੁਖਵਿੰਦਰ ਸਿੰਘ ਉਰਫ਼ ਕਾਲਾ ਜੋ ਕਿ ਜਸਵੰਤ ਸਿੰਘ ਦਾ ਨੌਕਰ ਹੈ, ਨੇ ਮਿਲ ਕੇ ਯੋਧਵੀਰ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ,ਜਿਸ ਦੌਰਾਨ ਯੋਧਵੀਰ ਸਿੰਘ ਦੀ ਮੌਤ ਹੋ ਗਈ ਤੇ ਉਕਤ ਦੋਸ਼ੀਆਨ ਨੇ ਕਤਲ ਨੂੰ ਛੁਪਾਉਣ ਦੀ ਮਨਸਾ ਨਾਲ ਯੋਧਵੀਰ ਸਿੰਘ ਦੀ ਲਾਸ਼ ਨੂੰ ਨਾਭਾ ਚੰਨੋ ਰੋਡ ਪਿੰਡ ਲੱਖੇਵਾਲ ਦੇ ਨੇੜੇ ਸੜਕ ਤੇ ਸੁੱਟ ਦਿੱਤਾ ਸੀ।
40 ਨਸ਼ੀਲੇ ਕੈਪਸੂਲ ਸਣੇ ਇਕ ਕਾਬੂ ਕਰਕੇ ਜੇਲ ਭੇਜਿਆ
NEXT STORY