ਫਰੀਦਕੋਟ (ਜਗਤਾਰ ਦੁਸਾਂਝ, ਨਰਿੰਦਰ) - ਫਰੀਦਕੋਟ ਦੇ ਕਸਬਾ ਕੋਟਕਪੁਰਾ ਦੇ ਨਾਲ ਲੱਗਦੇ ਪਿੰਡ ਲਾਲੇਆਣਾ 'ਚ ਮਾਰੇ ਗਏ ਪ੍ਰਾਪਟੀ ਡੀਲਰ ਦੇ ਕਾਤਲਾਂ ਰਾਈਸ ਮਿੱਲਰ ਤੇ ਉਸ ਦੇ ਪੁੱਤਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਵਾਰਦਾਤ ਸਮੇਂ ਇਸਤੇਮਾਲ ਕੀਤੀ ਰਿਵਾਲਵਰ ਬਰਾਮਦ ਹੋਈ ਹੈ। ਮਨਦੀਪ ਸਿੰਘ ਦੇ ਕਤਲ ਦੇ ਦੋਸ਼ ਹੇਠ ਮਿੱਲ ਮਾਲਕ ਪਿਓ-ਪੁੱਤਰ ਗਗਨਦੀਪ ਤੇ ਗੁਰਦੇਵ ਸਿੰਘ ਨੂੰ ਮਾਣਯੋਗ ਫਰੀਦਕੋਟ ਦੀ ਅਦਾਲਤ 'ਚ ਪੇਸ਼ ਕੀਤਾ ਅਤੇ ਕੇਸ ਸਬੰਧੀ ਪੁੱਛ-ਪੜਤਾਲ ਕਰਨ ਲਈ ਉਨ੍ਹਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ। ਦੋ ਦਿਨ ਬਾਅਦ ਦੋਸ਼ੀਆਂ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸੁਖਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਵੱਡਾ ਭਰਾ ਮਨਦੀਪ ਸਿੰਘ ਆਪਣੇ ਦੋਸਤ ਰਣਦੀਪ ਸਿੰਘ ਨਾਲ ਮਿਲ ਕੇ ਪ੍ਰਾਪਰਟੀ ਡੀਲਰ (ਦਲਾਲੀ) ਦਾ ਕੰਮ ਕਰਦਾ ਹੈ। ਮਨਦੀਪ ਨੇ ਗਗਨਦੀਪ ਤੇ ਉਸਦੇ ਪਿਤਾ ਗੁਰਦੇਵ ਸਿੰਘ ਦੀ ਫਰੀਦਕੋਟ ਦੇ ਨਿਊ ਹਰਿੰਦਰਾ ਨਗਰ ਵਿਖੇ ਸਥਿਤ ਕੋਠੀ ਵਿਕਵਾ ਕੇ ਇਨ੍ਹਾਂ ਨੂੰ ਇਕ ਹੋਰ ਕੋਠੀ ਦਿਵਾਈ ਸੀ, ਜਿਸ ਦੀ ਬਣਦੀ 5.50 ਲੱਖ ਰੁਪਏ ਦੀ ਦਲਾਲੀ ਉਨ੍ਹਾਂ ਨੇ ਲੈਣੀ ਸੀ।
ਉਸ ਨੇ ਦੱਸਿਆ ਕਿ ਗਗਨਦੀਪ ਹੋਰਾਂ ਨੇ ਰਣਦੀਪ ਸਿੰਘ ਨੂੰ ਫੋਨ ਕਰਕੇ ਆਖਿਆ ਕਿ ਆਪਣੀ ਬਣਦੀ ਦਲਾਲੀ ਸਾਡੀ ਰਾਈਸ ਮਿੱਲ ਲਾਲੇਆਣਾ ਤੋਂ ਆ ਕੇ ਲੈ ਜਾਓ। ਉਹ (ਸੁਖਦੀਪ), ਮਨਦੀਪ ਸਿੰਘ ਅਤੇ ਰਣਦੀਪ ਸਿੰਘ ਦਲਾਲੀ ਦੇ ਪੈਸੇ ਲੈਣ ਉਨ੍ਹਾਂ ਦੇ ਸ਼ੈਲਰ ਪਹੁੰਚੇ । ਇਸ ਦੌਰਾਨ ਉਕਤ ਵਿਅਕਤੀਆਂ ਨੇ ਸਾਡੇ 'ਤੇ ਫਾਇਰਿੰਗ ਕਰ ਦਿੱਤੀ ਅਤੇ ਗੋਲੀ ਲੱਗਣ ਕਾਰਨ ਮਨਦੀਪ ਸਿੰਘ (25) ਦੀ ਮੌਤ ਹੋ ਗਈ ਸੀ।
ਆਦਮਪੁਰ ਸਿਵਲ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਅਜੇ ਵੀ ਅਧੂਰਾ ਪਿਆ ਕੰਮ
NEXT STORY