ਖੰਨਾ (ਬਿਪਨ) : ਖੰਨਾ ਨੇੜਲੇ ਪਿੰਡ ਕਲਾਲ ਮਾਜਰਾ 'ਚ ਐਤਵਾਰ ਦੇਰ ਰਾਤ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਸੁੱਤੇ ਪਏ ਪਸ਼ੂਆਂ ਦੇ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੀ ਸੂਚਨਾ ਮਿਲਣ 'ਤੇ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜਗਮੇਲ ਸਿੰਘ (50 ਸਾਲ) ਪੁੱਤਰ ਨਛੱਤਰ ਸਿੰਘ ਪਿੰਡ ਕਲਾਲ ਮਾਜਰਾ ਵੱਜੋਂ ਹੋਈ ਹੈ।
ਇਹ ਵੀ ਪੜ੍ਹੋ : ਥਾਣੇ 'ਚ ਪਿਓ-ਪੁੱਤ ਨੂੰ ਨੰਗਾ ਕਰਨ ਵਾਲੇ SHO ਤੇ ਹੌਲਦਾਰ 'ਤੇ ਵੱਡੀ ਕਾਰਵਾਈ
ਜਗਮੇਲ ਸਿੰਘ ਦੇ ਲੜਕੇ ਸੇਵਕ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਪਸ਼ੂਆਂ ਦਾ ਕਾਰੋਬਾਰ ਕਰਦਾ ਸੀ। ਤਾਲਾਬੰਦੀ ਤੋਂ ਬਾਅਦ ਕੰਮ 'ਚ ਖੜੋਤ ਆ ਗਈ ਤਾਂ ਇਕ ਫੈਕਟਰੀ 'ਚ ਮਜ਼ਦੂਰੀ ਕਰਨ ਲੱਗ ਗਿਆ। ਸੇਵਕ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਘਰ ਤੋਂ ਥੋੜ੍ਹੀ ਦੂਰ ਪਸ਼ੂਆਂ ਦੇ ਵਾੜੇ 'ਚ ਹੀ ਰਾਤ ਸਮੇਂ ਰਖਵਾਲੀ ਲਈ ਸੌਂ ਜਾਂਦਾ ਸੀ। ਰੋਜ਼ਾਨਾ ਦੀ ਤਰ੍ਹਾਂ ਐਤਵਾਰ ਰਾਤ ਨੂੰ ਕਰੀਬ ਸਾਢੇ 9 ਵਜੇ ਹੀ ਉਹ ਪਸ਼ੂਆਂ ਵਾਲੇ ਵਾੜੇ 'ਚ ਚਲਾ ਗਿਆ।
ਇਹ ਵੀ ਪੜ੍ਹੋ : ਪੁਲਸ ਥਾਣਿਆਂ 'ਚ ਸੜ ਰਿਹੈ ਗਰੀਬਾਂ ਤੱਕ ਪੁੱਜਣ ਵਾਲਾ ਸਰਕਾਰੀ ਰਾਸ਼ਨ, ਵਿਧਾਇਕ ਲੱਗੇ ਵੰਡਣ
ਜਦੋਂ ਉਹ ਸੋਮਵਾਰ ਦੀ ਸਵੇਰ ਚਾਹ-ਪਾਣੀ ਦੇਣ ਲਈ ਕਰੀਬ 7.45 ਵਜੇ ਆਪਣੇ ਪਿਤਾ ਵੱਲ ਗਿਆ ਤਾਂ ਉਸ ਦੀ ਲਾਸ਼ ਖ਼ੂਨ ਨਾਲ ਭਰੀ ਮੰਜੇ 'ਤੇ ਪਈ ਸੀ। ਕਿਸੇ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਫਿਲਹਾਲ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀ ਐੱਸ. ਪੀ. ਜਗਵਿੰਦਰ ਸਿੰਘ ਚੀਮਾ ਤੇ ਥਾਣਾ ਸਦਰ ਦੇ ਮੁਖੀ ਜਸਪਾਲ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਤਫਤੀਸ਼ 'ਚ ਲੱਗ ਗਈ ਹੈ।
ਇਹ ਵੀ ਪੜ੍ਹੋ : ਮੋਗਾ ਦੀਆਂ ਧੀਆਂ ਬਣੀਆਂ ਸ਼ੇਰ ਪੁੱਤ, ਹੌਲਾ ਕੀਤਾ ਪਿਓ ਦੇ ਕੰਮ ਦਾ ਭਾਰ
ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ BSF ਵੱਲੋਂ 38 ਕਰੋੜ ਦੀ ਹੈਰੋਇਨ ਬਰਾਮਦ
NEXT STORY