ਭਿੰਡੀ ਸੈਦਾਂ/ਅਜਨਾਲਾ (ਗੁਰਜੰਟ) : ਸਥਾਨਕ ਪਿੰਡ ਧੁੱਪਸੜੀ ਵਿਖੇ 2 ਧਿਰਾਂ ਦੀ ਲੜਾਈ ਛੁਡਾਉਣ ਗਏ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਹਰਜਿੰਦਰ ਸਿੰਘ ਵਾਸੀ ਬੁਰਜ ਨੇ ਪੁਲਸ ਨੂੰ ਦੱਸਿਆ ਕਿ ਉਹ ਤੇ ਉਸ ਦਾ ਭਰਾ ਮੇਜਰ ਸਿੰਘ ਆਪਣੇ ਨਾਨਕੇ ਪਿੰਡ ਧੁੱਪਸੜੀ ਆਏ ਹੋਏ ਸਨ। ਅਚਾਨਕ ਨਾਨਕਿਆਂ ਦੇ ਗੁਆਂਢ ਰਹਿੰਦੇ ਪ੍ਰਗਟ ਸਿੰਘ, ਕੰਵਲਜੀਤ ਸਿੰਘ, ਪੰਮਾ ਸਿੰਘ ਤੇ ਮੰਗਾ ਸਿੰਘ ਦੇ ਘਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ, ਜਿਨ੍ਹਾਂ ਨੂੰ ਮੈਂ ਤੇ ਮੇਰੇ ਭਰਾ ਮੇਜਰ ਸਿੰਘ ਤੋਂ ਇਲਾਵਾ ਮੇਰੇ ਮਾਮੇ ਬੂਟਾ ਸਿੰਘ ਅਤੇ ਸੁਖਰਾਜ ਸਿੰਘ ਨੇ ਵਿਚ ਪੈ ਕੇ ਛੁਡਾ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ
ਇਸ ਤੋਂ ਬਾਅਦ ਵਕਤ ਕਰੀਬ ਰਾਤ 11 ਵਜੇ ਕੰਵਲਜੀਤ ਸਿੰਘ ਮੰਗਾ ਸਿੰਘ, ਪੰਮਾ ਸਿੰਘ, ਬਲਦੇਵ ਸਿੰਘ, ਬਾਊ ਸਿੰਘ, ਨਿਸ਼ਾਨ ਸਿੰਘ ਭਿੰਡੀ ਸੈਦਾਂ, ਨਿਸ਼ਾਨ ਸਿੰਘ ਧੂਪਸੜੀ ਅਤੇ ਗੁਰਸੇਵਕ ਸਿੰਘ ਸਮੇਤ 7-8 ਅਣਪਛਾਤੇ ਵਿਅਕਤੀਆਂ ਨੇ ਪ੍ਰਗਟ ਸਿੰਘ ਅਤੇ ਮੇਰੇ ਨਾਨਕਿਆਂ ਦੇ ਘਰ ਦਾਖ਼ਲ ਹੋ ਕੇ ਸਾਡੇ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : 32 ਲੱਖ ਖ਼ਰਚ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਹੋਇਆ ਉਹ ਜੋ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ
ਹਮਲੇ ਦੌਰਾਨ ਪ੍ਰਗਟ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਇੰਨੇ ਵਾਰ ਕੀਤੇ ਕਿ ਉਹ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਮੇਰੇ ਮਾਮੇ ਬੂਟਾ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਕਤ ਸਾਰੇ ਦੋਸ਼ੀ ਮੇਰੇ ਭਰਾ ਮੇਜਰ ਸਿੰਘ ਦੇ ਪਿੱਛੇ ਪੈ ਗਏ ਤੇ ਉਸ ’ਤੇ ਜਾਨਲੇਵਾ ਹਮਲਾ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਮੇਜਰ ਸਿੰਘ ਨੂੰ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਕੌਮਾਂਤਰੀ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਰਮਿਕ ਪ੍ਰੀਖਿਆ ’ਚ ਹਿੱਸਾ ਲੈਣ ਵਾਲੇ ਵਿਦਿਆਰਥੀ 31 ਅਗਸਤ ਤੱਕ ਭਰ ਸਕਣਗੇ ਦਾਖ਼ਲਾ ਫਾਰਮ
NEXT STORY