ਆਦਮਪੁਰ/ਜਲੰਧਰ (ਦਿਲਬਾਗੀ, ਚਾਂਦ, ਜਤਿੰਦਰ) : ਆਦਮਪੁਰ ਨੇੜੇ ਅਲਾਵਲਪੁਰ ਰੋਡ ਤੋਂ ਕਡਿਆਣਾ ਜਾਂਦੇ ਸੂਏ ਦੇ ਨਾਲ ਕੱਚੇ ਰਸਤੇ ਤੇ ਇੱਕ 35 ਸਾਲਾਂ ਨੌਜਵਾਨ ਦਾ ਕਤਲ ਹੋਣ ਦੀ ਜਾਣਕਾਰੀ ਮਿਲੀ ਹੈ। ਡੀ.ਐੱਸ.ਪੀ. ਆਦਮਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਆਪਣੇ ਕੰਮ ਤੋਂ ਵਾਪਸ ਅਲਾਵਲਪੁਰ ਰੋਡ ਤੋਂ ਕਡਿਆਣਾ ਰੋਡ 'ਤੇ ਜਾਂਦੇ ਕੱਚੇ ਰਸਤੇ 'ਤੇ ਆਪਣੇ ਘਰਾਂ ਨੂੰ ਜਾ ਰਹੇ ਸਨ ਕਿ ਰਸਤੇ ਵਿੱਚ ਹੀ ਇਨ੍ਹਾਂ ਦਾ ਆਪਸ ਵਿੱਚ ਕਿਸੇ ਗੱਲੋਂ ਝੱਗੜਾ ਹੋ ਗਿਆ ਤੇ ਦੋ ਸਾਥੀਆਂ ਨੇ ਆਪਣੇ ਇੱਕ ਸਾਥੀ ਦਾ ਉਸਤਰੇ ਮਾਰ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ 7-15 ਵਜੇ ਦੇ ਕਰੀਬ ਦੀ ਹੈ।
ਜਦੋਂ ਇਸ ਘਟਨਾ ਦਾ ਪਤਾ ਲਗਾ ਤਾਂ ਕੌਂਸਲਰ ਅਮਰੀਕ ਸਿੰਘ, ਕੌਂਸਲਰ ਬਿਕਰਮ ਵਿੱਕੀ, ਡੀ.ਐੱਸ. ਪੀ. ਆਦਮਪੁਰ ਕੁਲਵੰਤ ਸਿੰਘ, ਐੱਸ.ਐੱਚ.ਓ. ਆਦਮਪੁਰ ਹਰਦੇਵ ਪ੍ਰੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਗਈ ਹੈ। ਮ੍ਰਿਤਕ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਪੁਲਸ ਇਸ ਦੀ ਪਹਿਚਾਣ ਕਰਨ ਲਈ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲ ਰਹੀ ਹੈ। ਡੀ.ਐੱਸ.ਪੀ. ਕੁਲਵੰਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਨੂੰ ਮੌਕੇ 'ਤੇ ਇੱਕ ਉਸਤਰਾ ਵੀ ਬਰਾਮਦ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੇਲਵੇ ਪੁਲਸ ਨੇ 500 ਗ੍ਰਾਮ ਅਫੀਮ ਸਮੇਤ ਵਿਅਕਤੀ ਕੀਤਾ ਗ੍ਰਿਫਤਾਰ
NEXT STORY