ਅਬੋਹਰ(ਰਹੇਜਾ) : ਉਪ ਮੰਡਲ ਦੇ ਪਿੰਡ ਝੋਰੜਖੇੜਾ ’ਚ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਇਕ ਵਿਅਕਤੀ ਨੇ ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਦੀ ਅਗਵਾਈ ਹੇਠ ਗਠਿਤ ਟੀਮ ਨੇ 2 ਘੰਟਿਆਂ ਵਿਚ ਕਤਲ ਦੀ ਗੁੱਥੀ ਸੁਲਝਾ ਕੇ ਕਾਤਲ ਨੂੰ ਕਾਬੂ ਕਰ ਲਿਆ। ਥਾਣਾ ਬਹਾਵਵਾਲਾ ਦੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ’ਚ ਰਖਵਾਇਆ ਹੈ।
ਇਹ ਵੀ ਪੜ੍ਹੋ- ਭੋਗਪੁਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼, ਦੋਸ਼ੀ ਕਾਬੂ
ਜਾਣਕਾਰੀ ਮੁਤਾਬਕ ਪੁਰਸ਼ੋਤਮ ਸਿੰਘ ਪੁੱਤਰ ਚੰਨਣ ਸਿੰਘ ਅਤੇ ਉਸ ਦੀ ਪਤਨੀ ਸੁਖਦੀਪ ਕੌਰ ਦੋਵੇਂ ਪਿੰਡ ਵਿਚ ਹੀ ਮਿਹਨਤ ਮਜ਼ਦੂਰੀ ਕਰਦੇ ਸਨ। ਪਿੰਡ ਦੇ ਹੀ ਵਸਨੀਕ ਬਲਦੇਵ ਸਿੰਘ ਨੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਸੋਮਵਾਰ ਰਾਤ ਪੁਰਸ਼ੋਤਮ ਸਿੰਘ ਤੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ। ਪੁਰਸ਼ੋਤਮ ਸਿੰਘ ਵਲੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਰਿਸ਼ਤੇਦਾਰਾਂ ਦੇ ਫ਼ੋਨ ਨਾ ਚੁੱਕਣ ਕਾਰਨ ਜਦੋਂ ਦੇਰ ਰਾਤ ਰਿਸ਼ਤੇਦਾਰਾਂ ਨੇ ਘਰ ਆ ਕੇ ਜਾਂਚ ਕੀਤੀ ਤਾਂ ਕਮਰੇ ਵਿਚੋਂ ਦੋਵਾਂ ਦੀਆਂ ਲਾਸ਼ਾਂ ਮਿਲੀਆਂ।
ਇਹ ਵੀ ਪੜ੍ਹੋ- ਪੁੱਤਾਂ ਨੂੰ ਭਾਵੁਕ ਹੁੰਦਿਆਂ ਦੇਖ ਬੋਲੇ ਮਜੀਠੀਆ ‘ਐਂ ਥੋੜ੍ਹੀ ਹੁੰਦਾ, ਸ਼ੇਰਾਂ ਦੇ ਪੁੱਤ ਇੰਝ ਨਹੀਂ ਕਰਦੇ’
ਇਸ ਸਬੰਧੀ ਥਾਣਾ ਬਹਾਵਵਾਲਾ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਐੱਸ.ਐੱਸ.ਪੀ. ਜ਼ਿਲ੍ਹਾ ਫਾਜ਼ਿਲਕਾ ਭੁਪਿੰਦਰ ਸਿੰਘ ਸਣੇ ਐੱਸ.ਪੀ. ਜੀ.ਐੱਸ. ਸੰਘਾ, ਡੀ.ਐੱਸ.ਪੀ. ਬੱਲੂਆਣਾ ਵਿਭੋਰ ਸ਼ਰਮਾ ਅਤੇ ਐੱਸ.ਐੱਚ.ਓ. ਨੇ ਆਪਣੀ ਟੀਮ ਨਾਲ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਕੇ ਕਾਤਲ ਦਾ ਸੁਰਾਗ ਲੱਭ ਲਿਆ। ਪੁਲਸ ਨੇ ਕਾਤਲ ਬਲਦੇਵ ਸਿੰਘ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪੁਰਸ਼ੋਤਮ ਸਿੰਘ ਦਾ ਕਤਲ ਕੀਤਾ ਹੈ। ਕਤਲ ਕਰਦੇ ਸਮੇਂ ਉਸ ਦੀ ਪਤਨੀ ਜਾਗ ਪਈ ਤਾਂ ਉਸ ਨੇ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਬਲਦੇਵ ਸਿੰਘ ਖ਼ਿਲਾਫ਼ ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਸਾਂਝੇ ਕਰੋ।
SC ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਵਿੱਦਿਅਕ ਅਦਾਰੇ ਨਹੀਂ ਰੋਕ ਸਕਣਗੇ ਡਿਗਰੀ
NEXT STORY